ਸ਼੍ਰੀਨਗਰ 'ਚ ਤੇਲ ਕੱਢਣ ਵਾਲੇ ਕਾਰਖਾਨੇ ਦੀ ਸਥਾਪਤੀ ਨਾਲ ਫੁੱਲਾਂ ਦੀ ਖੇਤੀ ਨੂੰ ਮਿਲੇਗਾ ਵੱਡਾ ਲਾਭ

08/13/2020 1:49:29 PM

ਸ਼੍ਰੀਨਗਰ- ਧਾਰਾ-370 ਨੂੰ ਖਤਮ ਕਰਨਾ ਅਤੇ ਇਕ ਰਾਜ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਤਬਦੀਲੀ ਕਰਨਾ ਜੰਮੂ ਅਤੇ ਕਸ਼ਮੀਰ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਸਾਬਤ ਹੋਇਆ ਹੈ। ਨਵੀਨਤਮ ਵਿਕਾਸ 'ਚ ਸ਼੍ਰੀਨਗਰ 'ਚ ਫੁੱਲਾਂ ਦੀ ਖੇਤੀ 'ਚ ਭਾਰਤ ਸਰਕਾਰ ਵਲੋਂ ਸ਼ਹਿਰ 'ਚ ਆਧੁਨਿਕ ਤੇਲ ਕੱਢਣ ਵਾਲੇ ਕਾਰਖਾਨੇ ਸਥਾਪਤ ਕਰਨ ਤੋਂ ਬਾਅਦ ਵਾਧਾ ਦੇਖਿਆ ਹੈ। ਜੰਮੂ ਅਤੇ ਕਸ਼ਮੀਰ ਨੇ ਪਿਛਲੇ ਸਾਲ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਫੁੱਲਾਂ ਦੀ ਖੇਤੀ ਨੂੰ ਉਤਸ਼ਾਹ ਦੇਣ 'ਤੇ ਧਿਆਨ ਕੇਂਦਰਿਤ ਕੀਤਾ ਹੈ। ਇਸ ਕਦਮ ਨੇ ਰੋਜ਼ਗਾਰ ਦੇ ਮੌਕੇ ਵੀ ਪ੍ਰਦਾਨ ਕੀਤੇ ਹਨ ਅਤੇ ਸਥਾਨਕ  ਲੋਕਾਂ ਦੀ ਆਮਦਨ ਨੂੰ ਉਤਸ਼ਾਹ ਦਿੱਤਾ ਹੈ। ਕਸ਼ਮੀਰ ਦੇ ਡਾਇਰੈਕਟਰ, ਸਈਅਦ ਅਲਤਾਫ਼ ਏਜਾਜ਼ ਅੰਦਰਾਬੀ ਨੇ ਕਿਹਾ ਕਿ ਸਰਕਾਰ ਫਸਲ ਵਿਭਿੰਨਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੀ ਦਿਸ਼ਾ 'ਚ ਕੋਸ਼ਿਸ਼ ਕਰ ਰਹੀ ਹੈ। ਪੈਸਿਆਂ ਦੀ ਕੋਈ ਸਮੱਸਿਆ ਨਹੀਂ ਹੈ। ਸਰਕਾਰ ਖੇਤੀਬਾੜੀ ਖੇਤਰ ਨੂੰ ਸਰਵਸ਼੍ਰੇਸ਼ਠ ਵਿੱਤੀ ਮਦਦ ਪ੍ਰਦਾਨ ਕਰ ਰਹੀ ਹੈ। ਫੁੱਲਾਂ ਦੀ ਖੇਤੀ ਦੇ ਮਾਧਿਅਮ ਨਾਲ, ਸਰਕਾਰ ਕਿਸਾਨਾਂ ਦੇ ਲਾਭ ਲਈ ਫਸਲਾਂ ਦੇ ਵਿਭਿੰਨਤਾ ਅਤੇ ਉਨ੍ਹਾਂ ਦੀ ਆਮਦਨ 'ਚ ਸਥਿਰਤਾ ਦੇਣ ਲਈ ਕੰਮ ਕਰ ਰਹੀ ਹੈ।'' ਉਨ੍ਹਾਂ ਨੇ ਕਿਹਾ ਕਿ ਸ਼੍ਰੀਨਗਰ 'ਚ ਲਾਲ ਮੰਡੀ 'ਚ ਸਥਾਪਤ ਤੇਲ ਕੱਢਣ ਵਾਲੇ ਕਾਰਖਾਨੇ ਫੁੱਲਾਂ ਦੀ ਖੇਤੀ ਲਈ ਵਾਧੂ ਮੁੱਲ ਪ੍ਰਦਾਨ ਕਰੇਗਾ।

ਉਨ੍ਹਾਂ ਨੇ ਕਿਹਾ,''ਕਾਰਖਾਨੇ 'ਚ ਨਵੀਨਤਮ ਕੌਮਾਂਤਰੀ ਤਕਨਾਲੋਜੀ ਸ਼ਾਮਲ ਹੈ ਅਤੇ ਇਹ ਕਿਸਾਨਾਂ ਅਤੇ ਫੁੱਲਾਂ ਦੀ ਖੇਤੀ 'ਚ ਮਦਦ ਕਰੇਗਾ।'' ਤੇਲ ਕੱਢਣ ਵਾਲੇ ਕਾਰਖਾਨੇ 'ਚ, ਫ਼ਿਦਾ ਇਕਬਾਲ, ਫੁੱਲਾਂ ਦੀ ਖੇਤੀ ਡੈਵਲਪਮੈਂਟ ਸਕੀਮ ਅਫ਼ਸਰ ਨੇ ਕਿਹਾ,''ਉਹ ਗੁਲਾਬ, ਲੈਵੇਂਡਰ ਅਤੇ ਹੋਰ ਫੁੱਲਾਂ ਨਾਲ ਤੇਲ ਕੱਢਦੇ ਹਨ। ਲੈਵੇਂਡਰ ਇਕ ਵਪਾਰਕ ਫਸਲ ਹੈ ਅਤੇ ਕਈ ਕਿਸਾਨ ਇਸ ਨੂੰ ਵੱਡੇ ਪੈਮਾਨੇ 'ਤੇ ਵਿਕਸਿਤ ਕਰ ਰਹੇ ਹਨ। ਅਸੀਂ ਬੜਗਾਮ, ਕੁਪਵਾੜਾ, ਸ਼੍ਰੀਨਗਰ ਅਤੇ ਪੁਲਵਾਮਾ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਕਵਰ ਕੀਤਾ ਹੈ ਅਤੇ ਉਹ ਇਸ ਨੂੰ ਤੇਲ ਕੱਢਣ ਵਾਲੇ ਕਾਰਖਾਨੇ ਦੀ ਵਰਤੋਂ ਕਰ ਸਕਦੇ ਹਨ।


DIsha

Content Editor

Related News