ਮਹਾਰਾਸ਼ਟਰ: ਮੰਦਰ ’ਚ ਭੰਨਤੋੜ, ਪੁਲਸ 'ਤੇ ਹਮਲਾ, ਜਲਗਾਓਂ ’ਚ ਹਿੰਸਾ ਤੋਂ ਬਾਅਦ ਧਾਰਾ 144 ਲਾਗੂ

Sunday, Jun 11, 2023 - 12:28 PM (IST)

ਮਹਾਰਾਸ਼ਟਰ: ਮੰਦਰ ’ਚ ਭੰਨਤੋੜ, ਪੁਲਸ 'ਤੇ ਹਮਲਾ, ਜਲਗਾਓਂ ’ਚ ਹਿੰਸਾ ਤੋਂ ਬਾਅਦ ਧਾਰਾ 144 ਲਾਗੂ

ਮੁੰਬਈ, (ਇੰਟ.)- ਮਹਾਰਾਸ਼ਟਰ ਵਿਚ ਹਿੰਸਾ ਦੇ ਇਕ ਤੋਂ ਬਾਅਦ ਇਕ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਔਰੰਗਜ਼ੇਬ ਨੂੰ ਲੈ ਕੇ ਕੋਲ੍ਹਾਪੁਰ ’ਚ ਸਥਿਤੀ ਅਜੇ ਸੁਧਰੀ ਵੀ ਨਹੀਂ ਸੀ ਕਿ ਬੀੜ ਜ਼ਿਲੇ ਦੇ ਅਸ਼ਟੀ ਕਸਬੇ ’ਚ ਤਣਾਅ ਪੈਦਾ ਹੋ ਗਿਆ।

ਇਸ ਦੇ ਨਾਲ ਹੀ ਮਹਾਰਾਸ਼ਟਰ ਦੇ ਜਲਗਾਓਂ ਦੇ ਅਮਲਨੇਰਾ ਵਿੱਚ ਸ਼ੁਕਰਵਾਰ ਰਾਤ ਦੋ ਭਾਈਚਾਰਿਆਂ ਵਿੱਚ ਆਪਸ ’ਚ ਝੜਪ ਹੋ ਗਈ। ਇੱਥੇ ਪੁਲਸ ਨਾਲ ਵੀ ਲੜਾਈ ਕੀਤੀ ਗਈ । ਮਾਮਲਾ ਇੰਨਾ ਵੱਧ ਗਿਆ ਕਿ ਇਲਾਕੇ ’ਚ ਧਾਰਾ 144 ਲਾਉਣੀ ਪਈ।

ਦੱਸਿਆ ਜਾਂਦਾ ਹੈ ਕਿ ਹਿੰਸਾ ਮਾਮੂਲੀ ਝਗੜੇ ਨੂੰ ਲੈ ਕੇ ਸ਼ੁਰੂ ਹੋਈ ਸੀ। ਅਮਲਨੇੜਾ ’ਚ ਇਕ ਭਾਈਚਾਰੇ ਦੇ ਕੁਝ ਬੱਚੇ ਕੰਧ ’ਤੇ ਪੇਸ਼ਾਬ ਕਰ ਰਹੇ ਸਨ। ਇਸ ਦਾ ਦੂਜੇ ਧੜੇ ਦੇ ਲੋਕਾਂ ਨੇ ਵਿਰੋਧ ਕੀਤਾ।

ਇਹ ਵੀ ਪੜ੍ਹੋ- ਆਮ ਆਦਮੀ ਨੂੰ ਮਿਲੇਗੀ ਰਾਹਤ, NPPA ਨੇ 23 ਦਵਾਈਆਂ ਦੀਆਂ ਕੀਮਤਾਂ ਕੀਤੀਆਂ ਤੈਅ

ਇਸ ਨੂੰ ਲੈ ਕੇ ਬਹਿਸ ਹੋ ਗਈ । ਜਲਦੀ ਹੀ ਦੋਵਾਂ ਧਿਰਾਂ ਦੇ ਲੋਕ ਲੜ ਪਏ। ਮਾਮਲਾ ਇੰਨਾ ਵਧ ਗਿਆ ਕਿ ਪੱਥਰਬਾਜ਼ੀ ਸ਼ੁਰੂ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ ’ਤੇ ਪਹੁੰਚ ਗਈ। ਜਦੋਂ ਪੁਲਸ ਨੇ ਦੋਵਾਂ ਭਾਈਚਾਰਿਆਂ ਨੂੰ ਸ਼ਾਂਤ ਹੋਣ ਲਈ ਕਿਹਾ ਤਾਂ ਲੋਕ ਹੋਰ ਭੜਕ ਗਏ। ਉਨ੍ਹਾਂ ਪੁਲਸ ਟੀਮ ’ਤੇ ਪਥਰਾਅ ਕੀਤਾ। ਇਸ ਤੋਂ ਬਾਅਦ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ।

ਬਾਅਦ ਵਿੱਚ ਸਥਿਤੀ ਨੂੰ ਦੇਖਦੇ ਹੋਏ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ। ਪੁਲਸ ਦੀਆਂ ਕਈ ਟੀਮਾਂ ਸ਼ਹਿਰ ਦੀਆਂ ਸੜਕਾਂ ’ਤੇ ਗਸ਼ਤ ਕਰ ਰਹੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਹਿੰਸਾ ’ਚ 4 ਪੁਲਸ ਮੁਲਾਜ਼ਮ ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ- ਬਾਲਾਸੋਰ 'ਚ ਜਿੱਥੇ ਹੋਇਆ ਸੀ ਭਿਆਨਕ ਰੇਲ ਹਾਦਸਾ, ਹੁਣ ਉੱਥੇ ਨਹੀਂ ਰੁਕੇਗੀ ਕੋਈ ਵੀ ਰੇਲ, ਇਹ ਹੈ ਵਜ੍ਹਾ

ਹਿੰਸਾ ’ਚ ਸ਼ਾਮਲ ਲੋਕਾਂ ਨੇ ਮੰਦਰ ਅਤੇ ਦੁਕਾਨਾਂ ਦੀ ਭੰਨਤੋੜ ਕੀਤੀ। ਮੰਦਰ ’ਚ ਭੰਨਤੋੜ ਦੀ ਘਟਨਾ ਨੂੰ ਲੈ ਕੇ ਦੂਸਰਾ ਪੱਖ ਹੋਰ ਭੜਕ ਗਿਆ ਅਤੇ ਉਸ ਨੇ ਪੱਥਰਾਅ ਕੀਤਾ।

ਜਾਣਕਾਰੀ ਮੁਤਾਬਕ ਸ਼ਹਿਰ ਦੇ ਕੱੱਜਰ ਗਲੀ ਅਤੇ ਸਰਾਫ ਬਾਜ਼ਾਰ ’ਚ ਦੋ ਗੁੱਟਾਂ ਵਿਚਾਲੇ ਪੱਥਰਬਾਜ਼ੀ ਚੱਲ ਰਹੀ ਸੀ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ। ਦੋਵਾਂ ਧਿਰਾਂ ਨਾਲ ਗੱਲਬਾਤ ਕੀਤੀ ਗਈ ਅਤੇ ਸਮਝਾਇਆ ਗਿਆ। ਪੁਲਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਗੁੰਮਰਾਹਕੁੰਨ ਖ਼ਬਰ ’ਤੇ ਧਿਆਨ ਨਾ ਦੇਣ। ਜੇ ਕੋਈ ਵਿਅਕਤੀ ਅਫਵਾਹ ਫੈਲਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ।

ਇਹ ਵੀ ਪੜ੍ਹੋ- 16 ਸਾਲਾ ਬੱਚੇ ਨੇ ਮਾਂ ਦੇ ਬੈਂਕ ਖਾਤੇ 'ਚੋਂ ਉਡਾ ਦਿੱਤੇ 36 ਲੱਖ ਰੁਪਏ, ਭੇਤ ਖੁੱਲ੍ਹਣ 'ਤੇ ਸਭ ਰਹਿ ਗਏ ਹੈਰਾਨ


author

Rakesh

Content Editor

Related News