ਬਾਬਰੀ ਮਸਲੇ ''ਤੇ ਫੈਸਲਾ ਆਉਣ ਤੋਂ ਪਹਿਲਾਂ ਪ੍ਰਸ਼ਾਸਨ ਅਲਰਟ ''ਤੇ, ਧਾਰਾ 144 ਲਾਗੂ

10/13/2019 11:25:39 PM

ਨਵੀਂ ਦਿੱਲੀ - ਅਯੋਧਿਆ-ਬਾਬਰੀ ਵਿਵਾਦ 'ਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਪਹਿਲਾਂ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੇ ਅਯੋਧਿਆ 'ਚ ਸੁਰੱਖਿਆ ਸਖਤ ਕਰ ਦਿੱਤੀ ਹੈ। ਜ਼ਿਲਾ ਅਧਿਕਾਰੀ ਅਨੁਜ ਝਾਅ ਨੇ ਆਖਿਆ ਕਿ ਅਯੋਧਿਆ 'ਚ ਆਉਣ ਵਾਲੇ ਯਾਤਰੀਆਂ ਅਤੇ ਦੀਵਾਲੀ 'ਤੇ ਧਾਰਾ-144 ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਨੇ ਆਖਿਆ ਸੀ ਕਿ ਅਯੋਧਿਆ ਮਾਮਲੇ ਦੀ ਸੁਣਵਾਈ 17 ਅਕਤੂਬਰ ਨੂੰ ਖਤਮ ਹੋਵੇਗੀ।

ਇਸ ਤੋਂ ਪਹਿਲਾਂ ਚੀਫ ਜਸਟਿਸ ਦੀ ਅਗਵਾਈ ਵਾਲੀ ਬੈਂਚ ਨੇ ਇਸ ਮੁੱਦੇ ਦਾ ਹੱਲ ਕੱਢਣ ਲਈ ਵਿਚੋਲਗੀ ਪ੍ਰਕਿਰਿਆ ਦੇ ਨਾਕਾਮ ਹੋਣ ਤੋਂ ਬਾਅਦ ਮਾਮਲੇ 'ਚ 6 ਅਗਸਤ ਤੋਂ ਰੁਜ਼ਾਨਾ ਦੀ ਕਾਰਵਾਈ ਸ਼ੁਰੂ ਕੀਤੀ ਸੀ।


Khushdeep Jassi

Content Editor

Related News