'ਮਈ ਦੇ ਪਹਿਲੇ ਹਫਤੇ ਤੋਂ ਸ਼ਾਂਤ ਹੋਣ ਲੱਗੇਗੀ ਕੋਰੋਨਾ ਦੀ ਦੂਜੀ ਲਹਿਰ'

Wednesday, Apr 28, 2021 - 03:59 AM (IST)

ਕਾਨਪੁਰ - ਕੀ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦਾ ਪੀਕ ਆ ਚੁੱਕਿਆ ਹੈ। ਇੱਕ ਪਾਸੇ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਭਿਆਨਕ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਹੁਣ ਮਾਹਰ ਅਤੇ ਕੋਰੋਨਾ 'ਤੇ ਨਜ਼ਰ ਰੱਖਣ ਵਾਲੇ ਲੋਕ ਇਸ ਦੀ ਜਾਂਚ ਕਰ ਰਹੇ ਹਨ ਕਿ ਕੋਰੋਨਾ ਦਾ ਦੂਜਾ ਵੇਵ ਹੁਣ ਸ਼ਾਂਤ ਹੋਣ ਵਾਲਾ ਹੈ।

ਇਹ ਵੀ ਪੜ੍ਹੋ- PM ਮੋਦੀ ਦੀ ਚਾਚੀ ਨਰਮਦਾਬੇਨ ਦੀ ਕੋਰੋਨਾ ਨਾਲ ਮੌਤ

ਆਈ.ਆਈ.ਟੀ. ਪ੍ਰੋਫੈਸਰ ਮਨਿੰਦਰ ਅਗਰਵਾਲ ਅਤੇ ਉਨ੍ਹਾਂ ਦੀ ਟੀਮ ਦੇ ਅਧਿਐਨ ਮੁਤਾਬਕ ਦੇਸ਼ ਵਿੱਚ ਕੋਰੋਨਾ ਹੁਣ ਆਪਣੀ ਪੀਕ 'ਤੇ ਹੈ। ਦੇਸ਼ ਵਿੱਚ ਕੋਰੋਨਾ ਦੇ ਹਾਲਾਤ ਭਾਵੇਂ ਭਿਆਨਕ ਹੋਣ ਪਰ ਇਸ ਮਹਾਮਾਰੀ 'ਤੇ ਨਜ਼ਰ ਰੱਖਣ ਵਾਲੇ ਮਾਹਰਾਂ ਦੀ ਰਾਏ ਵਿੱਚ ਹੁਣ ਭਾਰਤ ਵਿੱਚ ਕੋਵਿਡ-19 ਆਪਣੇ ਪੀਕ 'ਤੇ ਪਹੁੰਚ ਗਿਆ ਹੈ ਅਤੇ ਮਈ ਦੇ ਪਹਿਲੇ ਹਫਤੇ ਤੋਂ ਇਹ ਆਪਣੇ ਢਲਾਨ 'ਤੇ ਆਵੇਗਾ।

ਇਹ ਵੀ ਪੜ੍ਹੋ- ਰਾਹਤ ਭਰੀ ਖ਼ਬਰ: ਮੁੰਬਈ 'ਚ ਘੱਟ ਰਿਹਾ ਕੋਰੋਨਾ ਦਾ ਕਹਿਰ, ਰਿਕਵਰ ਹੋ ਰਹੇ ਮਰੀਜ਼

ਆਈ.ਆਈ.ਟੀ. ਕਾਨਪੁਰ ਦੇ ਪ੍ਰੋਫੈਸਰ ਮਨਿੰਦਰ ਅਗਰਵਾਲ ਜੋ ਕਿ ਸਰਕਾਰ ਵਲੋਂ ਗਠਿਤ ਕਮੇਟੀ ਦੇ ਮੈਂਬਰ ਵੀ ਹਨ, ਉਨ੍ਹਾਂ ਦੇ ਅਤੇ ਉਨ੍ਹਾਂ ਦੀ ਟੀਮ ਦੀ ਰਿਸਰਚ ਮੁਤਾਬਕ ਮਹਾਰਾਸ਼ਟਰ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਆਪਣੇ ਪੀਕ 'ਤੇ ਹੈ ਅਤੇ ਮਈ ਦੇ ਪਹਿਲੇ ਹਫਤੇ ਤੋਂ ਇਸ ਵਿੱਚ ਗਿਰਾਵਟ ਸ਼ੁਰੂ ਹੋ ਜਾਵੇਗੀ ਅਤੇ ਜੂਨ ਮਹੀਨੇ ਵਿੱਚ ਲੋਕਾਂ ਨੂੰ ਕਾਫ਼ੀ ਰਾਹਤ ਹੋਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News