ਦਿੱਲੀ ਦੇ ਹੌਜ ਖਾਸ ਇਲਾਕੇ ''ਚ 21 ਬਾਰ ਤੇ ਰੇਸਤਰਾਂ ਸੀਲ

09/24/2017 3:13:05 AM

ਨਵੀਂ ਦਿੱਲੀ— ਦੱਖਣੀ ਦਿੱਲੀ ਦੇ ਹੌਜ ਖਾਸ ਇਲਾਕੇ 'ਚ 21 ਬਾਰ ਅਤੇ ਰੇਸਤਰਾਂ ਨੂੰ ਲਗਾਤਾਰ ਸੰਚਾਲਨ ਲਈ ਵਾਤਾਵਰਣ ਮਨਜ਼ੂਰੀ ਨਾ ਮਿਲਣ ਕਾਰਨ ਅੱਜ ਪ੍ਰਸ਼ਾਸਨ ਨੇ ਸੀਲ ਕਰ ਦਿੱਤਾ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਨਿਰਦੇਸ਼ਾਂ ਮੁਤਾਬਕ 21 ਵਪਾਰਕ ਸੰਸਥਾਵਾਂ ਨੇ ਨਿਰਧਾਰਤ ਮਿਆਰਾਂ ਦੀ ਪਾਲਣਾਂ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਨੂੰ ਪ੍ਰਦੂਸ਼ਣ ਨਿਯਮਾਂ ਦੇ ਤਹਿਤ ਮਨਜ਼ੂਰੀ ਮਿਲੀ ਸੀ, ਜਿਸ ਕਾਰਨ ਇਨ੍ਹਾਂ ਸੰਸਥਾਵਾਂ ਨੂੰ ਸੀਲ ਕਰ ਦਿੱਤਾ ਗਿਆ।

PunjabKesari


Related News