SCO Summit : ਇਕੋਂ ਹਾਲ ''ਚ PM ਮੋਦੀ ਅਤੇ ਇਮਰਾਨ ਖਾਨ ਪਰ ਨਾ ਮਿਲਾਏ ਹੱਥ ਤੇ ਨਾ ਨਜ਼ਰਾਂ

06/13/2019 10:38:09 PM

ਨਵੀਂ ਦਿੱਲੀ/ਬਿਸ਼ਕੇਕ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐੱਸ. ਸੀ. ਓ. ਸੰਮੇਲਨ 'ਚ ਹਿੱਸਾ ਲੈਣ ਲਈ ਕਿਰਗੀਸਤਾਨ ਦੇ ਬਿਸ਼ਕੇਕ 'ਚ ਹਨ। ਜਿੱਥੇ ਪੀ. ਐੱਮ. ਮੋਦੀ ਤੋਂ ਇਲਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਹਿੱਸਾ ਲੈਣ ਪਹੁੰਚੇ ਹਨ। ਹਾਲਾਂਕਿ ਉਥੇ ਪੀ. ਐੱਮ. ਮੋਦੀ ਅਤੇ ਇਮਰਾਨ ਖਾਨ ਵਿਚਾਲੇ ਕਿਸੇ ਤਰ੍ਹਾਂ ਨਾਲ ਕੋਈ ਮੁਲਾਕਾਤ ਨਹੀਂ ਹੋਈ। ਉਥੇ, ਡੀਨਰ ਦੌਰਾਨ ਦੋਹਾਂ ਨੇਤਾਵਾਂ ਨੇ ਕਰੀਬ ਇਕੋਂ ਵੇਲੇ ਐਂਟਰੀ ਕੀਤੀ ਪਰ ਫਿਰ ਵੀ ਪੀ. ਐੱਮ. ਮੋਦੀ ਅਤੇ ਇਮਰਾਨ ਖਾਨ ਨੇ ਨਾ ਤਾਂ ਹੱਥ ਮਿਲਾਇਆ ਅਤੇ ਨਾ ਹੀ ਨਜ਼ਰਾਂ। ਇਹ ਜਾਣਕਾਰੀ ਪਾਕਿਸਤਾਨ ਸੂਤਰਾਂ ਦੇ ਹਵਾਲੇ ਤੋਂ ਆਈ ਹੈ।
ਐੱਸ. ਸੀ. ਓ. ਸੰਮੇਲਨ ਤੋਂ ਬਾਅਦ ਪੀ. ਐੱਮ. ਮੋਦੀ ਅਤੇ ਇਮਰਾਨ ਖਾਨ ਵਿਚਾਲੇ ਕੋਈ ਗੱਲਬਾਤ ਨਹੀਂ ਹੋਵੇਗੀ। ਪੀ. ਐੱਮ. ਮੋਦੀ ਨੇ ਉਥੇ ਮੌਜੂਦ ਸਾਰੇ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖਾਂ ਨਾਲ ਮੁਲਾਕਾਤ ਕੀਤੀ ਪਰ ਇਮਰਾਨ ਖਾਨ ਨੂੰ ਨਹੀਂ ਮਿਲੇ। ਦੋਵੇਂ ਨੇਤਾ ਇਕੋਂ ਵੇਲੇ ਹਾਲ 'ਚ ਦਾਖਲ ਹੋਏ ਸਨ। ਪੀ. ਐੱਮ. ਮੋਦੀ ਇਮਰਾਨ ਖਾਨ ਦੇ ਅੱਗੇ-ਅੱਗੇ ਚੱਲ ਰਹੇ ਸਨ ਪਰ ਫਿਰ ਵੀ ਦੋਹਾਂ ਵਿਚਾਲੇ ਨਾ ਤਾਂ ਕੋਈ ਗੱਲਬਾਤ ਹੋਈ ਨਾ ਨਜ਼ਰਾਂ ਮਿਲੀਆਂ ਅਤੇ ਨਾ ਹੀ ਹੱਥ। ਹਾਲ 'ਚ ਪੀ. ਐੱਮ. ਮੋਦੀ ਇਮਰਾਨ ਖਾਨ ਤੋਂ ਸਿਰਫ 4 ਸੀਟਾਂ ਦੂਰ ਬੈਠੇ ਸਨ। ਗਾਲਾ ਕੱਲਚਰਲ ਨਾਈਟ ਪ੍ਰੋਗਰਾਮ 'ਚ ਵੀ ਦੋਵੇਂ ਨੇਤਾ ਇਕ-ਦੂਜੇ ਦੇ ਆਲੇ-ਦੁਆਲੇ ਹੀ ਰਹੇ ਪਰ ਫਿਰ ਵੀ ਦੋਹਾਂ 'ਚ ਕੋਈ ਗੱਲਬਾਤ ਨਹੀਂ ਹੋਈ।
ਪੁਲਵਾਮਾ ਅੱਤਵਾਦੀ ਹਮਲੇ ਅਤੇ ਬਾਲਾਕੋਟ ਏਅਰਸਟ੍ਰਾਈਕ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਖਰਾਬ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਲਗਾਤਾਰ ਪੀ. ਐੱਮ. ਮੋਦੀ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕਰ ਰਹੇ ਹਨ ਪਰ ਭਾਰਤ ਦਾ ਸਾਫ ਆਖਣਾ ਹੈ ਕਿ ਜਦੋਂ ਤੱਕ ਸਰਹੱਦ ਪਾਰ ਤੋਂ ਅੱਤਵਾਦ 'ਤੇ ਲਗਾਮ ਨਹੀਂ ਲੱਗਦੀ, ਦੋਹਾਂ ਦੇਸ਼ਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਵੇਗੀ।


Khushdeep Jassi

Content Editor

Related News