DRDO ਨਾਲ ਜੁੜੀ ਏਜੰਸੀ ਦੇ ਵਿਗਿਆਨੀ ਨੇ ਕੀਤੀ ਖੁਦਕੁਸ਼ੀ
Wednesday, Oct 28, 2026 - 01:57 AM (IST)
ਬੈਂਗਲੁਰੂ - ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੇ ਤਹਿਤ ਏਰੋਨਾਟਿਕਲ ਡਿਵੈਲਪਮੈਂਟ ਏਜੰਸੀ (ਏ. ਡੀ. ਏ.) ਵਿਚ ਕਾਰਜਸ਼ੀਲ 47 ਸਾਲਾ ਵਿਗਿਆਨੀ ਨੇ ਆਪਣੀ ਰਿਹਾਇਸ਼ੀ ਇਮਾਰਤ ਤੋਂ ਕਥਿਤ ਤੌਰ ’ਤੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਅਨੁਸਾਰ, ਮ੍ਰਿਤਕ ਦੀ ਪਛਾਣ ਸ਼ਰਦ ਕਟੀਆਰ ਵਜੋਂ ਹੋਈ ਹੈ, ਜੋ ਕੇ. ਆਰ. ਪੁਰਮ ਦੇ ਸੀਗੇਹੱਲੀ ਵਿਚ ਆਪਣੇ ਪਰਿਵਾਰ ਨਾਲ ਰਹਿੰਦੇ ਸਨ। ਪੁਲਸ ਅਨੁਸਾਰ ਇਹ ਘਟਨਾ 21 ਅਕਤੂਬਰ ਨੂੰ ਸ਼ਾਮ 7:30 ਵਜੇ ਤੋਂ 8:00 ਵਜੇ ਦੇ ਵਿਚਕਾਰ ਵਾਪਰੀ।
ਉਨ੍ਹਾਂ ਦੇ ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਉਹ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਕਥਿਤ ਤੌਰ ’ਤੇ ਕੰਮ ਦੇ ਦਬਾਅ ਤੋਂ ਪ੍ਰੇਸ਼ਾਨ ਸਨ। ਪੁਲਸ ਨੇ ਦੱਸਿਆ ਕਿ ਕਟੀਆਰ ਬੈਂਗਲੁਰੂ ਵਿਚ ਐੱਚ. ਏ. ਐੱਲ. ਦੇ ਨੇੜੇ ਵਿਮਾਨਪੁਰਾ ਸਥਿਤ ਏ. ਡੀ. ਏ. ਦੇ ‘ਪ੍ਰੋਗਰਾਮਿੰਗ’ ਵਿਭਾਗ ਵਿਚ ਇਕ ਸੀਨੀਅਰ ਪੱਧਰ ਦੇ ਵਿਗਿਆਨੀ ਵਜੋਂ ਕੰਮ ਕਰਦੇ ਸਨ।
