ਜੰਮੂ ਕਸ਼ਮੀਰ ''ਚ ਮੋਹਲੇਧਾਰ ਮੀਂਹ ਕਾਰਨ 8ਵੀਂ ਜਮਾਤ ਦੇ ਸਕੂਲ ਕੀਤੇ ਗਏ ਬੰਦ
Monday, May 08, 2023 - 10:43 AM (IST)
ਰਾਮਬਨ (ਭਾਸ਼ਾ)- ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਮੋਹਲੇਧਾਰ ਮੀਂਹ ਕਾਰਨ ਸੋਮਵਾਰ ਨੂੰ 8ਵੀਂ ਜਮਾਤ ਤੱਕ ਦੇ ਸਾਰੇ ਸਕੂਲ ਬੰਦ ਰਹੇ। ਖ਼ਬਰਾਂ ਅਨੁਸਾਰ ਕਿਸ਼ਤਵਾੜ, ਡੋਡਾ ਅਤੇ ਰਾਮਬਨ ਦੇ ਉੱਪਰੀ ਇਲਾਕਿਆਂ 'ਚ ਵੀ ਤਾਜ਼ਾ ਬਰਫ਼ਬਾਰੀ ਹੋਈ ਹੈ। ਰਾਮਬਨ ਦੇ ਡਿਪਟੀ ਕਮਿਸ਼ਨਰ ਮੁਸਰਤ ਇਸਲਾਮ ਨੇ ਕਿਹਾ,''ਮੋਹਲੇਧਾਰ ਮੀਂਹ ਦੇ ਮੱਦੇਨਜ਼ਰ ਰਾਮਬਨ ਜ਼ਿਲ੍ਹੇ 'ਚ ਮਿਡਿਲ ਲੇਵਲ (ਜਮਾਤ 8) ਤੱਕ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਸੋਮਵਾਰ ਬੰਦ ਰਹਿਣਗੇ।''
ਉਨ੍ਹਾਂ ਕਿਹਾ,''ਹਾਲਾਂਕਿ ਜੇਕਰ ਕੋਈ ਪ੍ਰੀਖਿਆ ਹੈ ਤਾਂ ਪ੍ਰੋਗਰਾਮ ਅਨੁਸਾਰ ਆਯੋਜਿਤ ਕੀਤੀ ਜਾਵੇਗੀ।'' ਰਿਪੋਰਟ 'ਚ ਕਿਹਾ ਗਿਆ ਹੈ ਕਿ ਜ਼ਿਲ੍ਹਿਆਂ ਦੇ ਉੱਪਰੀ ਇਲਾਕਿਆਂ 'ਚ ਰਾਤ ਭਰ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਕਿਸ਼ਤਵਾੜ, ਡੋਡਾ ਅਤੇ ਰਾਮਬਨ ਦੇ ਕੁਝ ਹਿੱਸਿਆਂ 'ਚ ਸ਼ੀਤ ਲਹਿਰ ਦੀ ਸਥਿਤੀ ਬਣੀ ਹੋਈ ਹੈ।