ਹਿਮਾਚਲ ਪ੍ਰਦੇਸ਼ ’ਚ ਇਸ ਤਾਰੀਖ਼ ਤੋਂ ਖੁੱਲ੍ਹਣਗੇ ਤੀਜੀ ਤੋਂ 7ਵੀਂ ਜਮਾਤ ਦੇ ਸਕੂਲ

Tuesday, Nov 09, 2021 - 06:27 PM (IST)

ਹਿਮਾਚਲ ਪ੍ਰਦੇਸ਼ ’ਚ ਇਸ ਤਾਰੀਖ਼ ਤੋਂ ਖੁੱਲ੍ਹਣਗੇ ਤੀਜੀ ਤੋਂ 7ਵੀਂ ਜਮਾਤ ਦੇ ਸਕੂਲ

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਸਰਕਾਰ ਨੇ ਤੀਜੀ ਤੋਂ 7ਵੀਂ ਜਮਾਤ ਲਈ 10 ਨਵੰਬਰ ਤੋਂ ਸਕੂਲ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਜਦਕਿ ਪਹਿਲੀ ਅਤੇ ਦੂਜੀ ਜਮਾਤ ਲਈ ਸਕੂਲ 15 ਨਵੰਬਰ ਤੋਂ ਖੁੱਲ੍ਹਣਗੇ। ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ਵਿਚ ਅੱਜ ਇੱਥੇ ਹੋਈ ਕੈਬਨਿਟ ਦੀ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ। ਪ੍ਰਦੇਸ਼ ਵਿਚ ਕਰੀਬ 19 ਮਹੀਨੇ ਬਾਅਦ ਛੋਟੀਆਂ ਜਮਾਤਾਂ ਦੇ ਸਕੂਲ ਖੁੱਲ੍ਹਣ ਜਾ ਰਹੇ ਹਨ। 

ਇਹ ਵੀ ਪੜ੍ਹੋ: ਹਿਮਾਚਲ ਜ਼ਿਮਨੀ ਚੋਣ ਨਤੀਜੇ: ਮੰਡੀ ਸੀਟ ਤੋਂ ਪ੍ਰਤਿਭਾ ਜਿੱਤੀ, 3 ਵਿਧਾਨਸਭਾ ਸੀਟਾਂ ’ਤੇ ਵੀ ਕਾਂਗਰਸ ਦਾ ਕਬਜ਼ਾ

ਕੋਰੋਨਾ ਮਹਾਮਾਰੀ ਕਾਰਨ ਸਕੂਲ ਬੰਦ ਹਨ। ਹਾਲਾਂਕਿ 8ਵੀਂ ਤੋਂ 12ਵੀਂ ਜਮਾਤ ਦੇ ਸਕੂਲ ਬੀਤੀ 27 ਸਤੰਬਰ ਨੂੰ ਖੁੱਲ੍ਹ ਗਏ ਸਨ ਪਰ ਸਕੂਲ ਖੁੱਲ੍ਹਣ ਤੋਂ ਬਾਅਦ ਵਿਦਿਆਰਥੀਆਂ ਦੇ ਕੋਰੋਨਾ ਤੋਂ ਪੀੜਤ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਿਮਾਚਲ ’ਚ ਇਕ ਮੰਡੀ ਸੰਸਦੀ ਸੀਟ ਅਤੇ ਕਾਂਗੜਾ ਜ਼ਿਲ੍ਹੇ ਦੇ ਫਤਿਹਪੁਰ, ਸੋਲਨ ਜ਼ਿਲ੍ਹੇ ਦੀ ਅਕਰੀ ਅਤੇ ਸ਼ਿਮਲਾ ਜ਼ਿਲ੍ਹੇ ਦੀ ਜੁੱਬਲ-ਕੋਟਖਾਈ ਵਿਧਾਨ ਸਭਾ ਸੀਟਾਂ ਲਈ ਬੀਤੀ 30 ਅਕਤੂਬਰ ਨੂੰ ਹੋਈਆਂ ਜ਼ਿਮਨੀ ਚੋਣਾਂ ’ਚ ਸੂਬੇ ਵਿਚ ਸੱਤਾਧਾਰੀ ਭਾਜਪਾ ਪਾਰਟੀ ਨੂੰ ਮਿਲੀ ਹਾਰ ਮਗਰੋਂ ਸੂਬਾ ਸਰਕਾਰ ਦੀ ਇਹ ਪਹਿਲੀ ਕੈਬਨਿਟ ਬੈਠਕ ਹੈ।

ਇਹ ਵੀ ਪੜ੍ਹੋ: ਮਾਤਾ ਚਿੰਤਪੂਰਨੀ ਦੇ ਦਰਬਾਰ ’ਚ ਲੱਗੀਆਂ ਰੌਣਕਾਂ, ਉਮੜੀ ਸ਼ਰਧਾਲੂਆਂ ਦੀ ਭੀੜ


author

Tanu

Content Editor

Related News