ਸਕੂਲ ਵੈਨ ਨੂੰ ਲੱਗੀ ਭਿਆਨਕ ਅੱਗ, ਦੋ ਵਿਦਿਆਰਥੀ ਝੁਲਸੇ

Wednesday, May 10, 2023 - 12:54 PM (IST)

ਸਕੂਲ ਵੈਨ ਨੂੰ ਲੱਗੀ ਭਿਆਨਕ ਅੱਗ, ਦੋ ਵਿਦਿਆਰਥੀ ਝੁਲਸੇ

ਅਮੇਠੀ- ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲੇ 'ਚ ਬੁੱਧਵਾਰ ਨੂੰ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ ਦੋ ਵਿਦਿਆਰਥੀ ਝੁਲਸ ਗਏ। ਇਸ ਘਟਨਾ 'ਚ 6 ਹੋਰ ਬੱਚਿਆਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਇਹ ਘਟਨਾ ਜ਼ਿਲ੍ਹੇ ਦੇ ਸੰਗਰਾਮਪੁਰ ਪੁਲਸ ਹਲਕੇ 'ਚ ਵਾਪਰੀ। ਅਮੇਠੀ ਦੇ ਸਰਕਲ ਅਧਿਕਾਰੀ ਲਲਨ ਸਿੰਘ ਨੇ ਦੱਸਿਆ ਕਿ ਸਾਰੇ 8 ਵਿਦਿਆਰਥੀ ਖ਼ਤਰੇ ਤੋਂ ਬਾਹਰ ਹਨ ਅਤੇ ਜ਼ਿਲ੍ਹਾ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਪੁਲਸ ਮੁਤਾਬਕ ਪਹਿਲੀ ਨਜ਼ਰੇ ਇਹ ਜਾਪਦਾ ਹੈ ਕਿ ਵੈਨ ਦਾ ਰੇਡੀਏਟਰ ਫਟ ਗਿਆ, ਜਿਸ ਕਾਰਨ ਅੱਗ ਲੱਗ ਗਈ। ਵੈਨ ਖ਼ਰਾਬ ਹਾਲਤ 'ਚ ਸੀ ਅਤੇ ਇਸ 'ਚ ਅੱਗਨੀ ਸੁਰੱਖਿਆ ਦੇ ਸਾਰੇ ਬੁਨਿਆਦੀ ਮਾਪਦੰਡਾਂ ਦੀ ਘਾਟ ਸੀ।

ਪੁਲਸ ਮੁਤਾਬਕ ਅਸੀਂ ਜਾਂਚ ਕਰ ਰਹੇ ਹਾਂ ਅਤੇ ਵੈਨ ਡਰਾਈਵਰ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਹਾਦਸੇ 'ਚ ਜ਼ਖਮੀ ਬੱਚੇ ਇਕ ਨਿੱਜੀ ਸਕੂਲ ਨਾਲ ਸਬੰਧਤ ਹਨ। ਜ਼ਖਮੀ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ 'ਤੇ ਲਾਪ੍ਰਵਾਹੀ ਵਰਤਣ ਦਾ ਦੋਸ਼ ਲਗਾਇਆ। ਅਜੈ ਕੁਮਾਰ ਤਿਵਾਰੀ, ਜਿਨ੍ਹਾਂ ਦੇ ਬੇਟੇ ਦੇ ਸੱਟਾਂ ਲੱਗੀਆਂ ਨੇ ਕਿਹਾ ਕਿ ਅਸੀਂ ਪਿਛਲੇ ਮਹੀਨੇ ਵੈਨ ਦੇ ਖ਼ਰਾਬ ਹੋਣ ਦਾ ਮੁੱਦਾ ਸਕੂਲ ਅਧਿਕਾਰੀਆਂ ਕੋਲ ਚੁੱਕਿਆ ਸੀ, ਜਦੋਂ ਬੱਚਿਆਂ ਨੂੰ ਵੈਨ ਨੂੰ ਧੱਕਾ ਦੇਣ ਲਈ ਕਿਹਾ ਸੀ।


author

Tanu

Content Editor

Related News