ਸਕੂਲ ਦੀਆਂ ਅਧਿਆਪਕਾਂ ਨੂੰ ਕਹਿੰਦੇ ਸਨ 'ਪੋਰਨ ਫਿਲਮਾਂ ਦੀ ਹੀਰੋਇਨ'

Tuesday, Aug 01, 2017 - 02:09 PM (IST)

ਸਕੂਲ ਦੀਆਂ ਅਧਿਆਪਕਾਂ ਨੂੰ ਕਹਿੰਦੇ ਸਨ 'ਪੋਰਨ ਫਿਲਮਾਂ ਦੀ ਹੀਰੋਇਨ'

ਉੱਤਰਾਖੰਡ — ਉੱਤਰਾਖੰਡ 'ਚ ਔਰਤਾਂ ਦੇ ਪ੍ਰਤੀ ਵਧ ਰਹੇ ਅਪਰਾਧ ਦੇ ਮਾਮਲੇ ਚਿੰਤਾ ਦਾ ਕਾਰਨ ਬਣੇ ਹੋਏ ਹਨ। ਇਕ ਵਾਰ ਫਿਰ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਹਲਦਵਾਣੀ 'ਚ ਦੋ ਸਕੂਲ ਅਧਿਆਪਕ,ਮਹਿਲਾ ਅਧਿਆਪਕਾਂ ਨੂੰ 'ਪੋਰਨ ਫਿਲਮਾਂ ਦੀ ਹੀਰੋਇਨ' ਕਹਿ ਕੇ ਬੁਲਾਂਦੇ ਸਨ। ਸ਼ਿਕਾਇਤ ਕਰਨ ਤੋਂ ਬਾਅਦ ਦੋਵਾਂ ਨੂੰ ਹਿਰਾਸਤ 'ਚ ਲੈ ਲਿਆ।
ਮਾਮਲਾ ਹਲਦਵਾਣੀ ਦੇ ਇਕ ਨਾਮੀ ਪ੍ਰਾਇਵੇਟ ਸਕੂਲ ਦਾ ਹੈ। ਮਹਿਲਾ ਅਧਿਆਪਕਾਂ ਦਾ ਦੋਸ਼ ਹੈ ਕਿ ਉਹ ਜਦੋਂ ਸਕੂਲ ਸਾੜ੍ਹੀ ਅਤੇ ਸਲੀਵ ਲੈੱਸ ਬਲਾਊਜ਼ ਪਾ ਕੇ ਸਕੂਲ ਆਉਂਦੀਆਂ ਸੀ ਤਾਂ ਦੋਸ਼ੀ ਅਧਿਆਪਕ ਨਵੀਨ ਕਾਂਡਪਾਲ ਅਤੇ ਹਿਮਾਂਸ਼ੂ ਜੋਸ਼ੀ ਉਨ੍ਹਾਂ ਦੇ ਕੱਪੜੇ ਅਤੇ ਫਿਗਰ ਬਾਰੇ ਅਸ਼ਲੀਲ ਟਿੱਪਣੀ ਕਰਦੇ ਸਨ ਅਤੇ ਉਨ੍ਹਾਂ ਨੂੰ 'ਪੋਰਨ ਫਿਲਮਾਂ ਦੀ ਹੀਰੋਇਨ' ਕਹਿੰਦੇ ਸਨ।
ਮਹਿਲਾ ਅਧਿਆਪਕਾਂ ਪਹਿਲਾਂ ਤਾਂ ਆਪਣੇ ਸਾਥੀ ਅਧਿਆਪਕਾਂ ਦੇ ਇਸ ਵਤੀਰੇ ਨੂੰ ਟਾਲਦੇ ਰਹੇ ਪਰ ਜਦੋਂ ਨਵੀਨ ਅਤੇ ਹਿਮਾਂਸ਼ੂ ਸਕੂਲ ਦੀਅ ਬੱਚੀਆਂ ਦੇ ਨਾਲ ਬਦਤਮੀਜ਼ੀ ਕਰਨ ਲੱਗੇ ਤਾਂ ਉਨ੍ਹਾਂ ਦਾ ਸਬਰ ਖਤਮ ਹੋ ਗਿਆ ਅਤੇ ਉਨ੍ਹਾਂ ਨੇ ਦੋਵਾਂ ਦੀ ਸ਼ਿਕਾਇਤ ਸਕੂਲ ਪ੍ਰਸ਼ਾਸਨ ਕੋਲ ਕੀਤੀ। ਸ਼ਿਕਾਇਤ ਮਿਲਦੇ ਹੀ ਪੁਲਸ ਦੀ ਟੀਮ ਸਕੂਲ ਪਹੁੰਚ ਗਈ।
ਵਿਦਿਆਰਥਣਾਂ ਨੇ ਪੁਲਸ ਦੇ ਸਾਹਮਣੇ ਦੋਵੇਂ ਅਧਿਆਪਕਾਂ ਦੀ ਕਰਤੂਤ ਦਾ ਖੁਲਾਸਾ ਕੀਤਾ ਅਤੇ ਸਕੂਲ ਦੀਆਂ ਅਧਿਆਪਿਕਾਵਾਂ ਨੇ ਵੀ ਨਵੀਨ ਅਤੇ ਹਿਮਾਂਸ਼ੂ ਦੀ ਕਾਰਗੁਜ਼ਾਰੀ ਬਾਰੇ ਪੁਲਸ ਦੇ ਸਾਹਮਣੇ ਸ਼ਿਕਾਇਤ ਕੀਤੀ। 
ਮਾਮਲੇ ਦੀ ਗੰਭੀਰਤਾ ਦੇਖਦੇ ਹੋਏ ਸਕੂਲ ਪ੍ਰਸ਼ਾਸਨ ਨੇ ਦੋਵਾਂ ਨੂੰ ਮੁਅੱਤਲ ਕਰ ਦਿੱਤਾ। ਪੁਲਸ ਦੋਵਾਂ ਦੋਸ਼ੀਆਂ ਨੂੰ ਆਪਣੇ ਨਾਲ ਲੈ ਗਈ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਸ ਨੇ ਦੋਵਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

 


Related News