ਜੰਮੂ ਕਸ਼ਮੀਰ : ਸਕੂਲੀ ਵਿਦਿਆਰਥਣ ਨੇ ਹੱਥਾਂ ਨਾਲ ਲਿਖੀ 900 ਪੰਨਿਆਂ ਦੀ ਕੁਰਾਨ

12/11/2022 4:20:54 PM

ਬਾਂਦੀਪੋਰਾ (ਏਜੰਸੀ)- ਸਮਰਪਣ ਅਤੇ ਭਗਤੀ ਦੀ ਮਿਸਾਲ ਕਾਇਮ ਕਰਦੇ ਹੋਏ ਜੰਮੂ ਅਤੇ ਕਸ਼ਮੀਰ ਦੇ ਬਾਂਦੀਪੋਰਾ ਦੀ ਇਕ ਹਾਈ ਸਕੂਲ ਦੀ ਵਿਦਿਆਰਥਣ ਅਰਬਿਨ ਤਾਹਿਰ ਨੇ 6 ਮਹੀਨਿਆਂ ਅੰਦਰ 900 ਪੰਨਿਆਂ ਦੀ ਪਵਿੱਤਰ ਕੁਰਾਨ ਆਪਣੇ ਹੱਥਾਂ ਨਾਲ ਲਿਖੀ ਹੈ। ਇਕ ਰਿਪੋਰਟ ਅਨੁਸਾਰ ਅਰਬਿਨ 11ਵੀਂ ਦੀ ਵਿਦਿਆਰਥਣ ਹੈ ਅਤੇ ਉਸ ਦਾ ਹਮੇਸ਼ਾ ਤੋਂ ਆਪਣੇ ਹੱਥਾਂ ਨਾਲ ਕੁਰਾਨ ਲਿਖਣ ਦਾ ਸੁਫ਼ਨਾ ਰਿਹਾ ਹੈ। ਜਿਸ ਲਈ ਉਸ ਨੇ ਸੁਲੇਖ ਸਿੱਖਣਾ ਸ਼ੁਰੂ ਕੀਤਾ। ਅਰਬਿਨ ਨੇ ਕਿਹਾ,''ਮੇਰਾ ਇਕ ਸੁਫ਼ਨਾ ਸੀ ਕਿ ਪਵਿੱਤਰ ਕੁਰਾਨ ਨੂੰ ਹੱਥ ਨਾਲ ਲਿਖਾਂ ਅਤੇ ਆਪਣੇ ਜੁਨੂੰਨ ਨੂੰ ਪੂਰਾ ਕਰਨ ਲਈ ਮੈਂ ਸੁਲੇਖ ਸਿੱਖਣਾ ਸ਼ੁਰੂ ਕੀਤਾ। ਪੂਰੀ ਕੁਰਾਨ ਲਿਖਣ ਤੋਂ ਪਹਿਲਾਂ, ਮੈਂ ਕੁਝ ਪੰਨੇ ਲਿਖਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਮੈਨੂੰ ਲੱਗਾ ਕਿ ਮੇਰੀ ਲਿਖਾਈ 'ਚ ਸੁਧਾਰ ਹੋਇਆ ਹੈ ਤਾਂ ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਪੂਰੀ ਕੁਰਾਨ ਲਿਖੀ ਅਤੇ ਅੱਲਾਹ ਦਾ ਸ਼ੁਕਰ ਹੈ ਕਿ ਮੈਂ ਇਸ ਕੰਮ 'ਚ ਸਫ਼ਲ ਰਹੀ।''

ਅਰਬਿਨ ਨੇ ਕਿਹਾ ਕਿ ਇਸ ਕੰਮ 'ਚ ਉਸ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਲੋਂ ਸਹਿਯੋਗ ਮਿਲਿਆ। ਇਸ ਲਈ ਮੈਂ ਉਨ੍ਹਾਂ ਧੰਨਵਾਦ ਕਰਦੀ ਹਾਂ। ਰਿਪੋਰਟ 'ਚ ਇਕ ਯੂਜ਼ਰ ਦੇ ਹਵਾਲੇ ਤੋਂ ਕਿਹਾ ਗਿਆ ਹੈ,''ਸਭ ਤੋਂ ਖੂਬਸੂਰਤ ਅਤੇ ਬੇਜੋੜ ਉਪਲੱਬਧੀ ਅਰਬਾਂ ਵਧਾਈਆਂ ਦੇ ਯੋਗ ਹੈ।''  ਇਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਕਿਹਾ,''ਕਸ਼ਮੀਰ ਦੀ ਇਸ ਧੀ ਦੀ ਉਪਲੱਬਧੀ ਨੂੰ ਸਲਾਮ। ਅੱਲਾਹ ਇਸ ਕੰਮ ਨੂੰ ਸਵੀਕਾਰ ਕਰੇ ਅਤੇ ਤੁਹਾਨੂੰ ਬੁਰੀ ਨਜ਼ਰ ਤੋਂ ਬਚਾਏ।


DIsha

Content Editor

Related News