ਸਕੂਲ ''ਚ 40 ਵਿਦਿਆਰਥੀਆਂ ਨੇ ਆਪਣੇ ਹੱਥਾਂ ''ਤੇ ਮਾਰੇ ਬਲੇਡ, ਜਾਣੋ ਕੀ ਰਹੀ ਵਜ੍ਹਾ

Friday, Mar 28, 2025 - 10:35 AM (IST)

ਸਕੂਲ ''ਚ 40 ਵਿਦਿਆਰਥੀਆਂ ਨੇ ਆਪਣੇ ਹੱਥਾਂ ''ਤੇ ਮਾਰੇ ਬਲੇਡ, ਜਾਣੋ ਕੀ ਰਹੀ ਵਜ੍ਹਾ

ਨੈਸ਼ਨਲ ਡੈਸਕ- ਇਕ ਸਰਕਾਰੀ ਸਕੂਲ 'ਚ 40 ਬੱਚਿਆਂ ਵਲੋਂ ਆਪਣੇ ਹੱਥ ਕੱਟ ਲਏ ਗਏ। ਇਹ ਸਾਰੇ 5ਵੀਂ ਅਤੇ 8 ਵੀਂ ਜਮਾਤ ਦੇ ਵਿਦਿਆਰਥੀ ਹਨ। ਪੁਲਸ ਅਨੁਸਾਰ, ਇਹ ਇਕ 'ਡੇਅਰ ਗੇਮ' ਸੀ, ਜਿਸ 'ਚ ਵਿਦਿਆਰਥੀ ਇਕ-ਦੂਜੇ ਨੂੰ ਚੁਣੌਤੀ ਦੇ ਰਹੇ ਸਨ ਕਿ ਜੇਕਰ ਉਹ ਖ਼ੁਦ ਨੂੰ ਬਲੇਡ ਨਾਲ ਜ਼ਖ਼ਮੀ ਨਹੀਂ ਕਰਨਗੇ ਤਾਂ ਉਨ੍ਹਾਂ ਨੂੰ 10 ਰੁਪਏ ਦੇਣੇ ਹੋਣਗੇ। ਇਸ ਪੂਰਾ ਮਾਮਲਾ ਗੁਜਰਾਤ ਦੇ ਇਕ ਪਿੰਡ ਦਾ ਹੈ। ਇਸ ਚੈਲੇਂਜ ਨੂੰ ਪੂਰਾ ਕਰਨ ਲਈ ਇਨ੍ਹਾਂ ਬੱਚਿਆਂ ਨੇ ਆਪਣੇ ਹੱਥਾਂ 'ਤੇ ਬਲੇਡ ਨਾਲ ਜ਼ਖ਼ਮ ਕਰ ਲਏ। ਬੱਚਿਆਂ ਦੇ ਹੱਥ 'ਚ ਕੱਟ ਦੇਖ ਕੇ ਉਨ੍ਹਾਂ ਦੇ ਮਾਪਿਆਂ ਨੇ ਸਕੂਲ 'ਚ ਜਾ ਕੇ ਇਸ ਦੀ ਸ਼ਿਕਾਇਤ ਕੀਤੀ, ਉਦੋਂ ਮਾਮਲਾ ਸਾਹਮਣੇ ਆਇਆ। 

ਇਸ ਬਾਰੇ ਏ.ਐੱਸ.ਪੀ. ਜੈਵੀਰ ਗੜ੍ਹਵੀ ਨੇ ਦੱਸਿਆ ਕਿ ਮੋਟਾ ਮੁੰਜਿਆਸਰ ਪ੍ਰਾਇਮਰੀ ਸਕੂਲ 'ਚ ਜਮਾਤ ਇਕ ਤੋਂ 8 ਤੱਕ ਦੇ ਵਿਦਿਆਰਥੀ ਪੜ੍ਹਦੇ ਹਨ। ਜਿਸ 'ਚ ਕਰੀਬ 40 ਵਿਦਿਆਰਥੀਆਂ ਨੇ ਆਪਣੇ ਹੱਥਾਂ 'ਤੇ ਬਲੇਡ ਮਾਰ ਗਏ। ਬੱਚਿਆਂ ਨੇ ਆਪਸ 'ਚ 'ਟਰੂਥ ਐਂਡ ਡੇਅਰ' ਗੇਮ ਖੇਡਦੇ ਹੋਏ ਸ਼ਰਤ ਲਗਾ ਕੇ ਇਹ ਕੰਮ ਕੀਤਾ ਹੈ। ਉਨ੍ਹਾਂ ਦੀ ਸ਼ਰਤ ਸੀ ਕਿ ਜੋ ਹੱਥ 'ਤੇ ਬਲੇਡ ਨਹੀਂ ਮਾਰੇਗਾ ਤਾਂ ਉਸ ਨੂੰ 10 ਰੁਪਏ ਦੇਣੇ ਹੋਣਗੇ। ਇਸ ਤਰ੍ਹਾਂ ਦਾ ਇਹ ਇਕ ਡੇਅਰ ਗੇਮ ਸੀ। ਬੱਚਿਆਂ ਨੇ ਆਪਣੇ ਪੈਂਸਿਲ ਸ਼ਾਰਪਨਰ ਨਾਲ ਹੱਥਾਂ 'ਤੇ ਜ਼ਖਮ ਕਰ ਲਏ। ਹੰਗਾਮਾ ਹੋਣ 'ਤੇ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੇ ਕਿਹਾ ਕਿ ਇਹ ਮਾਪਿਆਂ ਦੀ ਹੀ ਗਲਤੀ ਹੈ। ਉਹ ਬੱਚਿਆਂ ਨੂੰ ਮੋਬਾਇਲ ਦੇਖਣ ਦਿੰਦੇ ਹਨ। ਇਹ ਵੀ ਧਿਆਨ ਨਹੀਂ ਦਿੰਦੇ ਕਿ ਬੱਚਾ ਮੋਬਾਇਲ 'ਤੇ ਕਿਹੜਾ ਗੇਮ ਖੇਡ ਰਿਹਾ ਹੈ ਜਾਂ ਕੀ ਦੇਖ ਰਿਹਾ ਹੈ। ਬੱਚਿਆਂ ਨੂੰ ਮੋਬਾਇਲ ਦੀ ਆਦਤ ਛੁਡਾਉਣ ਦੀ ਜ਼ਿੰਮੇਵਾਰੀ ਮਾਪਿਆਂ ਦੀ ਹੈ, ਅਧਿਆਪਕਾਂ ਦੀ ਨਹੀਂ। ਦੱਸਣਯੋਗ ਹੈ ਕਿ ਟਰੂਥ ਐਂਡ ਡੇਅਰ ਗੇਮ ਵਰਗੇ ਅਜਿਹੀ ਹੀ ਟਾਸਕ ਪਹਿਲੇ ਬਲੂ ਵ੍ਹੇਲ ਚੈਲੇਂਜ ਗੇਮ 'ਚ ਹੁੰਦੇ ਸਨ, ਜਿਸ ਨੂੰ ਭਾਰਤ ਸਰਕਾਰ ਨੇ 2017 'ਚ ਬੈਨ ਕਰ ਦਿੱਤਾ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News