ਠੰਡ ਕਾਰਨ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਬਿਹਾਰ ਦੇ ਇਸ ਜ਼ਿਲ੍ਹੇ ''ਚ ਬਦਲਿਆ ਸਕੂਲਾਂ ਦਾ ਟਾਈਮ ਟੇਬਲ
Friday, Dec 26, 2025 - 02:25 PM (IST)
ਵੈੱਬ ਡੈਸਕ : ਕੜਾਕੇ ਦੀ ਠੰਡ ਤੇ ਸੀਤਲਹਿਰ ਦਾ ਅਸਰ ਹੁਣ ਸਕੂਲਾਂ ਉੱਤੇ ਵੀ ਦਿਖ ਰਿਹਾ ਹੈ। ਵਧਦੀ ਠੰਡ ਨੂੰ ਦੇਖਦਿਆਂ ਸ਼ੇਖਪੁਰਾ ਜ਼ਿਲ੍ਹਾ ਪ੍ਰਸ਼ਾਸਨ ਨੇ ਬੱਚਿਆਂ ਦੀ ਸਿਹਤ ਸੁਰੱਖਿਆ ਦੇ ਵੱਡਾ ਫੈਸਲਾ ਲਿਆ ਹੈ। ਜ਼ਿਲ੍ਹਾ ਅਧਿਕਾਰੀ ਸ਼ੇਖਰ ਆਨੰਦ ਨੇ ਸ਼ੇਖਪੁਰਾ ਵਿਚ ਕਲਾਸ 5 ਤਕ ਦੇ ਸਾਰੇ ਵਿਦਿਆਰਥੀਆਂ ਦੇ ਲਈ ਸਕੂਲ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
31 ਦਸੰਬਰ ਤੱਕ ਸਕੂਲ ਬੰਦ
ਹੁਕਮ ਦੇ ਮੁਤਾਬਕ ਸ਼ੇਖਪੁਰ ਜ਼ਿਲ੍ਹੇ ਦੀ ਕਲਾਸ 5 ਤਕ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਵਿਚ 31 ਦਸੰਬਰ ਤਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਇਹ ਹੁਕਮ ਭਾਰਤੀ ਨਾਗਰਿਕ ਸੁਰੱਖਿਆ ਕੋਡ, 2023 ਦੀ ਧਾਰਾ 163 ਦੇ ਤਹਿਤ ਲਾਗੂ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵਧਦੀ ਠੰਡ ਨੂੰ ਦੇਖਦੇ ਹੋਏ 23 ਤੋਂ 25 ਦਸੰਬਰ ਤੱਕ ਲਈ 8ਵੀਂ ਜਮਾਤ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਪਰ ਮੌਸਮ ਵਿਚ ਕੋਈ ਸੁਧਾਰ ਨਾ ਹੋਣ ਦੇ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਸਕੂਲਾਂ ਦੀਆਂ ਛੁੱਟੀਆਂ ਦੀ ਮਿਆਦ ਵਧਾ ਦਿੱਤੀ ਹੈ।
ਛੇਵੀਂ ਕਲਾਸ ਤੋਂ ਉਪਰ ਵਾਲਿਆਂ ਲਈ ਨਵਾਂ ਟਾਈਮ ਟੇਬਲ
ਹਾਲਾਂਕਿ ਹੁਣ ਛੇਵੀਂ ਕਲਾਸ ਤੋਂ ਉੱਪਰ ਦੇ ਵਿਦਿਆਰਥੀਆਂ ਦੇ ਲਈ ਸਕੂਲ ਪੂਰੀ ਤਰ੍ਹਾਂ ਬੰਦ ਨਹੀਂ ਰਹਿਣਗੇ। ਛੇਵੀਂ ਤੋਂ ਉੱਪਰ ਦੀਆਂ ਕਲਾਸਾਂ ਹੁਣ ਸਵੇਰੇ 10 ਵਜੇ ਤੋਂ 4 ਵਜੇ ਤੱਕ ਲੱਗਣਗੀਆਂ। ਜ਼ਿਲ੍ਹਾ ਅਧਿਕਾਰੀ ਵੱਲੋਂ ਜਾਰੀ ਹੁਕਮ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਛੁੱਟੀ ਦੇ ਹੁਕਮ ਦਾ ਸਖਤੀ ਨਾਲ ਪਾਲਣ ਪੁਖਤਾ ਕੀਤਾ ਜਾਵੇ। ਲਾਪਰਵਾਈ ਵਾਲੇ ਸਕੂਲਾਂ ਤੇ ਸੰਸਥਾਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
