ਬੇਕਾਬੂ ਹੋ ਕੇ ਸਕੂਲ ਬੱਸ ਨਾਲੇ ''ਚ ਡਿੱਗੀ, 30 ਬੱਚੇ ਸਨ ਸਵਾਰ

Wednesday, Oct 16, 2024 - 05:37 PM (IST)

ਬੇਕਾਬੂ ਹੋ ਕੇ ਸਕੂਲ ਬੱਸ ਨਾਲੇ ''ਚ ਡਿੱਗੀ, 30 ਬੱਚੇ ਸਨ ਸਵਾਰ

ਦੇਵਾਸ- ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਦੇ ਉਦਯੋਗਿਕ ਥਾਣਾ ਖੇਤਰ ਵਿਚ ਅੱਜ ਸਵੇਰੇ ਇਕ ਬੱਸ ਬੇਕਾਬੂ ਹੋ ਕੇ ਨਾਲੇ ਵਿਚ ਪਲਟ ਗਈ। ਗਨੀਮਤ ਇਹ ਰਹੀ ਕਿ ਸਾਰੇ ਬੱਚੇ ਵਾਲ-ਵਾਲ ਬਚ ਗਏ। ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪੁਲਸ ਸੂਤਰਾਂ ਮੁਤਾਬਕ ਇਕ ਪ੍ਰਾਈਵੇਟ ਸਕੂਲ ਦੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ, ਤਾਂ ਰਸਤੇ ਵਿਚ ਬੇਕਾਬੂ ਹੋ ਕੇ ਇਕ ਨਾਲੇ ਵਿਚ ਪਲਟ ਗਈ। ਹਾਦਸੇ ਵਿਚ ਕਿਸੇ ਬੱਚੇ ਨੂੰ ਸੱਟ ਨਹੀਂ ਲੱਗੀ ਹੈ। ਸਾਰਿਆਂ ਨੂੰ ਸੁਰੱਖਿਅਤ ਬੱਸ ਵਿਚੋਂ ਬਾਹਰ ਕੱਢ ਲਿਆ ਗਿਆ ਹੈ। ਬੱਸ 'ਚ ਲੱਗਭਗ 30 ਬੱਚੇ ਸਵਾਰ ਦੱਸੇ ਗਏ ਹਨ।

ਘਟਨਾ ਦੇ ਤੁਰੰਤ ਬਾਅਦ ਉਦਯੋਗਿਕ ਥਾਣਾ ਖੇਤਰ ਦੀ ਡਾਇਲ 100 ਟੀਮ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਨੂੰ ਸੰਭਾਲਿਆ। ਬੱਸ ਦਾ ਡਰਾਈਵਰ ਵੀ ਸੁਰੱਖਿਅਤ ਹੈ, ਉਸ ਨੂੰ ਵੀ ਕੋਈ ਸੱਟ ਨਹੀਂ ਲੱਗੀ ਹੈ। ਘਟਨਾ ਤੋਂ ਬਾਅਦ ਬੱਸ ਨੂੰ ਨਾਲੇ ਵਿਚੋਂ ਬਾਹਰ ਕੱਢ ਕੇ ਸਕੂਲ ਕੰਪਲੈਕਸ ਵਿਚ ਖੜ੍ਹਾ ਕਰ ਦਿੱਤਾ ਗਿਆ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਸ਼ੁਰੂਆਤੀ ਜਾਣਕਾਰੀ ਵਿਚ ਬੱਸ ਦੇ ਫਿਸਲਣ ਦੀ ਗੱਲ ਸਾਹਮਣੇ ਆਈ ਹੈ। ਉੱਥੇ ਹੀ ਸਕੂਲ ਪ੍ਰਸ਼ਾਸਨ ਅਤੇ ਪੁਲਸ ਵਿਭਾਗ ਨੇ ਬੱਚਿਆਂ ਦੇ ਮਾਪਿਆਂ ਨੂੰ ਭਰੋਸਾ ਦਿੱਤਾ ਹੈ ਕਿ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣ ਲਈ ਜ਼ਰੂਰੀ ਕਦਮ ਚੁੱਕੇ ਜਾਣ ਦੀ ਗੱਲ ਆਖੀ ਹੈ।


author

Tanu

Content Editor

Related News