ਸਕੂਲ ਬੱਸ ਪਲਟੀ! ਸੜਕ ''ਤੇ ਖਿੱਲਰੇ ਬਸਤੇ, ਵਿਦਿਆਰਥੀਆਂ ਦੀ ਚੀਕਾਂ ਨਾਲ ਗੂੰਜਿਆ ਇਲਾਕਾ

Friday, Oct 31, 2025 - 10:29 AM (IST)

ਸਕੂਲ ਬੱਸ ਪਲਟੀ! ਸੜਕ ''ਤੇ ਖਿੱਲਰੇ ਬਸਤੇ, ਵਿਦਿਆਰਥੀਆਂ ਦੀ ਚੀਕਾਂ ਨਾਲ ਗੂੰਜਿਆ ਇਲਾਕਾ

ਨੈਸ਼ਨਲ ਡੈਸਕ- ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਤੋਂ ਇਕ ਵੱਡੀ ਅਤੇ ਦਰਦਨਾਕ ਸੜਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਸ਼ੁੱਕਰਵਾਰ ਨੂੰ ਹਿੰਡੌਨ ਮਾਰਗ 'ਤੇ ਸਥਿਤ ਕਯਾਰਦਾ ਪਿੰਡ ਕੋਲ ਇਕ ਨਿੱਜੀ ਸਕੂਲ ਬੱਸ ਅਚਾਨਕ ਬੇਕਾਬੂ ਹੋ ਕੇ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਬੱਸ ਹਿੰਡੌਨ ਦੇ ਇਕ ਨਿੱਜੀ ਸਕੂਲ ਦੀ ਸੀ, ਜੋ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ।

ਇਹ ਵੀ ਪੜ੍ਹੋ : ਸ਼ੁੱਕਰਵਾਰ ਨੂੰ ਹੋ ਗਿਆ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਸਕੂਲ-ਕਾਲਜ

ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਪਲਟਦੇ ਹੀ ਮੌਕੇ 'ਤੇ ਚੀਕ-ਪੁਕਾਰ ਪੈ ਗਈ। ਜ਼ਖ਼ਮੀ ਬੱਚਿਆਂ ਜੋ ਖੂਨ ਨਾਲ ਲੱਥਪੱਥ ਸਨ, ਸੜਕ 'ਤੇ ਰੌਂਦੇ ਨਜ਼ਰ ਆਏ, ਜਿਸ ਨਾਲ ਹਾਦਸੇ ਵਾਲੀ ਜਗ੍ਹਾ ਭਾਜੜ ਪੈ ਗਈ। ਸਥਾਨਕ ਪਿੰਡ ਵਾਸੀ ਤੁਰੰਤ ਮਦਦ ਲਈ ਦੌੜੇ ਅਤੇ ਉਨ੍ਹਾਂ ਨੇ ਤੁਰੰਤ ਬੱਸ ਦੇ ਅੰਦਰ ਫਸੇ ਬੱਚਿਆਂ ਨੂੰ ਬਾਹਰ ਕੱਢਣ ਦਾ ਕੰਮ ਸ਼ੁਰੂ ਕੀਤਾ।

ਇਹ ਵੀ ਪੜ੍ਹੋ : ਹੁਣ ਮਹੀਨੇ ਬਾਅਦ ਰਿਚਾਰਜ ਦੀ ਟੈਨਸ਼ਨ ਹੋਈ ਖਤਮ, ਆ ਗਿਆ 72 ਦਿਨ ਵਾਲਾ ਸਭ ਤੋਂ ਜੁਗਾੜੂ ਪਲਾਨ

ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਅਤੇ ਐਂਬੂਲੈਂਸ ਤੁਰੰਤ ਮੌਕੇ 'ਤੇ ਪਹੁੰਚੀ। ਪਿੰਡ ਵਾਸੀਆਂ ਅਤੇ ਪੁਲਸ ਦੀ ਮਦਦ ਨਾਲ ਸਾਰੇ ਜ਼ਖ਼ਮੀ ਬੱਚਿਆਂ ਨੂੰ ਤੁਰੰਤ ਇਲਾਜ ਲਈ ਹਿੰਡੌਨ ਹਸਪਤਾਲ ਲਿਜਾਇਆ ਗਿਆ। ਹਸਪਤਾਲ 'ਚ ਜ਼ਖ਼ਮੀ ਬੱਚਿਆਂ ਅਤੇ ਉਨ੍ਹਾਂ ਦੇ ਪਰੇਸ਼ਾਨ ਮਾਪਿਆਂ ਦੀ ਭਾਰੀ ਭੀੜ ਜਮ੍ਹਾ ਹੋ ਗਈ, ਜਿਸ ਨਾਲ ਉੱਥੇ ਹੀ ਭਾਜੜ ਦਾ ਮਾਹੌਲ ਬਣ ਗਿਆ। ਡਾਕਟਰ ਤੁਰੰਤ ਬੱਚਿਆਂ ਦੇ ਇਲਾਜ 'ਚ ਜੁਟੇ ਹੋਏ ਹਨ। ਹਾਦਸੇ ਦਾ ਕਾਰਨਾਂ ਦੀ ਸ਼ੁਰੂਆਤੀ ਜਾਣਕਾਰੀ ਅਨੁਸਾਰ ਬੱਸ ਤੇਜ਼ ਰਫ਼ਤਾਰ 'ਚ ਸੀ। ਤੇਜ਼ ਗਤੀ ਕਾਰਨ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਪਲਟ ਗਈ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ 'ਚ ਜੁਟੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News