ਸਕੂਲ ''ਚ ਮੁੰਡੇ ਨੂੰ ਮਾਰ ''ਤੇ ਚਾਕੂ, ਸਾਥੀ ਕਲਾਸਮੇਟ ਨੇ ਹੀ ਕੀਤਾ ਹਮਲਾ

Friday, Jun 12, 2026 - 01:57 PM (IST)

ਸਕੂਲ ''ਚ ਮੁੰਡੇ ਨੂੰ ਮਾਰ ''ਤੇ ਚਾਕੂ, ਸਾਥੀ ਕਲਾਸਮੇਟ ਨੇ ਹੀ ਕੀਤਾ ਹਮਲਾ

ਚੰਦੌਲੀ- ਉੱਤਰ ਪ੍ਰਦੇਸ਼ ਦੇ ਚੰਦੌਲੀ ਜ਼ਿਲ੍ਹੇ ਦੇ ਇਕ ਸਕੂਲ ਕੈਂਪਸ 'ਚ ਸ਼ੁੱਕਰਵਾਰ ਸਵੇਰੇ ਕਲਾਸ ਦੌਰਾਨ 10ਵੀਂ ਜਮਾਤ ਦੇ ਇਕ ਵਿਦਿਆਰਥੀ ਦਾ ਉਸ ਦੇ ਕਲਾਸਮੇਟ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਸ਼ੀ ਵੀ ਨਾਬਾਲਗ ਵਿਦਿਆਰਥੀ ਹੈ, ਜਿਸ ਨੂੰ ਅਧਿਆਪਕਾਂ ਨੇ ਫੜ ਲਿਆ ਅਤੇ ਪੁਲਸ ਨੂੰ ਸੌਂਪ ਦਿੱਤਾ। ਪੁਲਸ ਖੇਤਰ ਅਧਿਕਾਰੀ ਦੇਵੇਂਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਪ੍ਰਤਾਪਪੁਰ ਪਿੰਡ ਦੇ ਵਾਸੀ 16 ਸਾਲਾ ਲਵਕੁਸ਼ ਵਜੋਂ ਹੋਈ ਹੈ, ਜੋ ਉਸੇ ਖੇਤਰ 'ਚ ਇਕ ਉੱਚ ਸੈਕੰਡਰੀ ਸਕੂਲ ਦਾ ਵਿਦਿਆਰਥੀ ਸੀ। ਪੁਲਸ ਅਨੁਸਾਰ, ਘਟਨਾ ਦੇ ਸਮੇਂ ਲਵਕੁਸ਼ ਸਵੇਰੇ ਕਰੀਬ 7 ਵਜੇ ਕੋਚਿੰਗ ਲਈ ਗਿਆ ਸੀ।

ਦੋਸ਼ੀ ਵਿਦਿਆਰਥੀ ਵੀ ਕਰੀਬ 16 ਸਾਲ ਦਾ ਹੈ ਅਤੇ ਫਤਿਹਪੁਰ ਪਿੰਡ ਦਾ ਰਹਿਣ ਵਾਲਾ ਹੈ, ਜੋ ਕਲਾਸ 'ਚ ਮੌਜੂਦ ਸੀ। ਦੋਸ਼ੀ ਨੇ ਪੁੱਛ-ਗਿੱਛ ਦੌਰਾਨ ਪੁਲਸ ਨੂੰ ਦੱਸਇਆ ਕਿ ਉਸ ਨੇ ਇਕ ਵਿਵਾਦ ਤੋਂ ਬਾਅਦ ਲਵਕੁਸ਼ 'ਤੇ ਹਮਲਾ ਕੀਤਾ। ਉਸ ਦਾ ਕਹਿਣਾ ਹੈ ਕਿ ਲਵਕੁਸ਼ ਪਿਛਲੇ 2-3 ਦਿਨਾਂ ਤੋਂ ਉਸ ਨਾਲ ਦੁਰਵਿਵਹਾਰ ਕਰ ਰਿਹਾ ਸੀ। ਪੁਲਸ ਨੇ ਦੱਸਿਆ ਕਿ ਚਾਕੂ ਲੱਗਣ ਕਾਰਨ ਲਵਕੁਸ਼ ਦੀ ਛਾਤੀ ਅਤੇ ਪੇਟ ਦੇ ਉੱਪਰਲੇ ਹਿੱਸੇ 'ਚ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਕਹਿਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਦੋਸ਼ੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News