ਪੰਜਾਬ ਸ਼ਰਮਸਾਰ, ਕਿੱਥੇ ਸੁਰੱਖਿਅਤ ਨੇ ਧੀਆਂ, ਸਕੂਲ ਵੈਨ ਡਰਾਈਵਰ ਨੇ ਹੀ ਵਿਦਿਆਰਥਣ ਨਾਲ...

Saturday, May 30, 2026 - 12:45 PM (IST)

ਪੰਜਾਬ ਸ਼ਰਮਸਾਰ, ਕਿੱਥੇ ਸੁਰੱਖਿਅਤ ਨੇ ਧੀਆਂ, ਸਕੂਲ ਵੈਨ ਡਰਾਈਵਰ ਨੇ ਹੀ ਵਿਦਿਆਰਥਣ ਨਾਲ...

ਫਰੀਦਕੋਟ (ਰਾਜਨ) : ਜ਼ਿਲ੍ਹਾ ਫਰੀਦਕੋਟ ਦੇ ਇਕ ਇਲਾਕੇ ਵਿਚ ਪੈਂਦੇ ਸਕੂਲ ਵੈਨ ਦੇ ਡਰਾਈਵਰ ਖ਼ਿਲਾਫ਼ 11 ਸਾਲਾ ਵਿਦਿਆਰਥਣ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਹੇਠ ਪੋਕਸੋ ਐਕਟ ਅਤੇ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ.) ਦੀਆਂ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਪੀੜਤ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਸ ਦੀ 11 ਸਾਲਾ ਧੀ ਸੱਤਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਆਪਣੀ ਛੋਟੀ ਭੈਣ ਨਾਲ ਨੇੜਲੇ ਪਿੰਡ ਦੇ ਹੀ ਇਕ ਸਕੂਲ ਵਿਖੇ ਪੜ੍ਹਨ ਜਾਂਦੀ ਹੈ। ਦੋਵੇਂ ਬੱਚੀਆਂ ਸਕੂਲ ਵੱਲੋਂ ਚਲਾਈ ਜਾ ਰਹੀ ਵੈਨ ਰਾਹੀਂ ਆਉਣ-ਜਾਣ ਕਰਦੀਆਂ ਹਨ।

ਇਹ ਵੀ ਪੜ੍ਹੋ : ਪਾਤੜਾਂ : ਦੋਸਤ ਦੀ ਪਤਨੀ ਨਾਲ ਬਣ ਗਏ ਨਜਾਇਜ਼ ਸੰਬੰਧ, ਇਕਲੌਤੇ ਪੁੱਤ ਦੀ ਗਈ ਜਾਨ

ਸ਼ਿਕਾਇਤ ਅਨੁਸਾਰ 3 ਮਾਰਚ 2026 ਨੂੰ ਸਕੂਲ ਦੀ ਛੁੱਟੀ ਤੋਂ ਬਾਅਦ ਵੈਨ ਡਰਾਈਵਰ ਬੱਚਿਆਂ ਨੂੰ ਹੋਲੀ ਖੇਡਣ ਦਾ ਲਾਲਚ ਦੇ ਕੇ ਆਪਣੇ ਘਰ ਲੈ ਗਿਆ। ਦੋਸ਼ ਹੈ ਕਿ ਉਸ ਨੇ ਹੋਰ ਬੱਚਿਆਂ ਨੂੰ ਘਰ ਦੇ ਬਾਹਰ ਖੇਡਣ ਲਈ ਭੇਜ ਦਿੱਤਾ, ਜਦਕਿ ਨਾਬਾਲਗ ਲੜਕੀ ਨੂੰ ਘਰ ਅੰਦਰ ਇਕ ਕਮਰੇ ਵਿਚ ਲੈ ਜਾ ਕੇ ਉਸ ਨਾਲ ਜ਼ਬਰਦਸਤੀ ਸਰੀਰਕ ਸ਼ੋਸ਼ਣ ਕੀਤਾ।

ਇਹ ਵੀ ਪੜ੍ਹੋ : ਪੰਜਾਬ : ਇਨ੍ਹਾਂ ਮੁਲਾਜ਼ਮਾਂ ਉਪਰ ਨਹੀਂ ਹੋਵੇਗੀ ਕਾਰਵਾਈ, ਜਾਰੀ ਹੋ ਗਏ ਨਵੇਂ ਹੁਕਮ

ਪਰਿਵਾਰ ਨੂੰ ਘਟਨਾ ਬਾਰੇ ਜਾਣਕਾਰੀ ਮਿਲਣ ਉਪਰੰਤ ਮਾਮਲੇ ਦੀ ਸ਼ਿਕਾਇਤ ਪੁਲਸ ਕੋਲ ਕੀਤੀ ਗਈ। ਇਸ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਖ਼ਿਲਾਫ਼ ਪੋਕਸੋ ਐਕਟ ਅਤੇ ਬੀ.ਐੱਨ.ਐੱਸ. ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਮੁਤਾਬਕ ਪੀੜਤਾ ਦੇ ਬਿਆਨ ਦਰਜ ਕਰਨ, ਮੈਡੀਕਲ ਜਾਂਚ ਕਰਵਾਉਣ ਅਤੇ ਹੋਰ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਜਾਰੀ ਹੈ।

ਇਹ ਵੀ ਪੜ੍ਹੋ : ਦਿੱਲੀ ਤੋਂ ਕੱਟੜਾ ਜਾ ਰਹੀ ਬੱਸ ਨਾਲ ਪੰਜਾਬ 'ਚ ਹਾਦਸਾ, ਡਰਾਈਵਰ ਦੀ ਥਾਈਂ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News