ਸਕੂਲ ਦੀ ਦੂਜੀ ਮੰਜ਼ਲ ਤੋਂ ਡਿੱਗੀ 12ਵੀਂ ''ਚ ਪੜ੍ਹਦੀ ਰਮਨਦੀਪ ! ਸ਼੍ਰੀਗੰਗਾਨਗਰ ''ਚ ਵਾਪਰੇ ਹਾਦਸੇ ਨੇ ਮਚਾਈ ਸਨਸਨੀ
Saturday, Jan 17, 2026 - 11:09 AM (IST)
ਜੈਪੁਰ- ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ 'ਚ ਸਕੂਲ ਦੀ ਦੂਜੀ ਮੰਜ਼ਲ ਤੋਂ ਡਿੱਗਣ ਨਾਲ 12ਵੀਂ ਜਮਾਤ ਦੀ ਇਕ ਵਿਦਿਆਰਥਣ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ 18 ਸਾਲਾ ਰਮਨਦੀਪ ਕੌਰ ਸ਼ੁੱਕਰਵਾਰ ਸ਼ਾਮ ਨੂੰ ਐੱਸ.ਡੀ. ਗਰਲਜ਼ ਸਕੂਲ 'ਚ ਇਕ ਪ੍ਰੀਖਿਆ ਦੇਣ ਆਈ ਸੀ, ਉਦੋਂ ਇਹ ਘਟਨਾ ਵਾਪਰੀ। ਕੋਤਵਾਲੀ ਦੇ ਥਾਣਾ ਅਧਿਕਾਰੀ ਰਾਮੇਸ਼ਵਰ ਲਾਲ ਬਿਸ਼ਨੋਈ ਨੇ ਦੱਸਿਆ ਕਿ ਪੁਰਾਣੀ ਆਬਾਦੀ ਟਾਵਰ ਰੋਡ ਇਲਾਕੇ ਦੀ ਰਹਿਣ ਵਾਲੀ ਵਿਦਿਆਰਥਣ ਸਕੂਲ ਦੇ ਭਵਨ ਦੀ ਦੂਜੀ ਮੰਜ਼ਲ ਤੋਂ ਡਿੱਗ ਗਈ।
ਅਧਿਕਾਰੀ ਨੇ ਕਿਹਾ,''ਰਮਨਦੀਪ ਦੀ ਸਿਹਤ ਖ਼ਰਾਬ ਸੀ ਪਰ ਉਹ ਜੀਵ ਵਿਗਿਆਨ ਦੀ ਪ੍ਰਯੋਗਾਤਮਕ ਪ੍ਰੀਖਿਆ ਦੇਣ ਸਕੂਲ ਆਈ ਸੀ। ਉਸ ਦੀ ਮਾਂ ਅਤੇ ਭਰਾ ਪ੍ਰਯੋਗਸ਼ਾਲਾ ਦੇ ਬਾਹਰ ਉਸ ਦਾ ਇੰਤਜ਼ਾਰ ਕਰ ਰਹੇ ਸਨ।'' ਉਨ੍ਹਾਂ ਦੱਸਿਆ ਕਿ ਵਿਦਿਆਰਥਣ ਪ੍ਰਯੋਗ ਪੂਰਾ ਕਰਨ ਤੋਂ ਬਾਅਦ ਪਰਤ ਰਹੀ ਸੀ, ਉਦੋਂ ਉਹ ਦੂਜੀ ਮੰਜ਼ਲ ਤੋਂ ਡਿੱਗ ਗਈ। ਪੁਲਸ ਨੇ ਦੱਸਿਆ ਕਿ ਸਕੂਲ ਸਟਾਫ਼ ਅਤੇ ਪਰਿਵਾਰ ਦੇ ਮੈਂਬਰ ਉਸ ਨੂੰ ਸਕੂਲ ਬੱਸ 'ਚ ਇਕ ਨਿੱਜੀ ਹਸਪਤਾਲ ਲੈ ਕੇ ਗਏ ਅਤੇ ਬਾਅਦ 'ਚ ਉਸ ਦੀ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
