ਖੌਫ਼ਨਾਕ ! ਘਰ ''ਚ ਦਾਖਲ ਹੋ ਕੇ ਔਰਤ ਦਾ ਗਲਾ ਵੱਢਿਆ, ਮੌਤ
Monday, Aug 04, 2025 - 01:16 PM (IST)

ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਨਾਵਰਾ ਪਿੰਡ ਵਿਚ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਮੂਸਲਿਮ ਨੌਜਵਾਨ ਨੇ ਇੱਕ ਤਲਾਕਸ਼ੁਦਾ ਦਲਿਤ ਮਹਿਲਾ ਦੀ ਸਿਰਫ ਇਸ ਕਰ ਕੇ ਹੱਤਿਆ ਕਰ ਦਿੱਤੀ ਕਿਉਂਕਿ ਉਸਨੇ ਇਸਲਾਮ ਧਰਮ ਸਵੀਕਾਰ ਕਰਨ ਅਤੇ ਨਿਕਾਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ...ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਦਾ ਦਿਹਾਂਤ, ਅੱਜ ਸਵੇਰੇ ਨਵੀਂ ਦਿੱਲੀ 'ਚ ਲਏ ਆਖਰੀ ਸਾਹ
ਪੁਲਸ ਅਨੁਸਾਰ ਸ਼ੱਕੀ ਸ਼ਖ਼ਸ ਸ਼ੇਖ ਰਈਸ, ਜੋ ਪਹਿਲਾਂ ਤੋਂ ਵਿਆਹਿਆ ਹੋਇਆ ਹੈ ਅਤੇ ਜਿਸ ਦੇ ਤਿੰਨ ਬੱਚੇ ਹਨ, ਸ਼ੁੱਕਰਵਾਰ ਰਾਤ 11 ਵਜੇ ਚਾਕੂ ਲੈ ਕੇ ਭਾਗਸ਼੍ਰੀ ਧਾਨੁਕ ਦੇ ਘਰ ਵਿਚ ਵੜਿਆ ਅਤੇ ਉਸ ਦੇ ਗਲੇ 'ਤੇ ਕਈ ਵਾਰ ਕੀਤੇ। ਲਹੂ-ਲੁਹਾਨ ਹੋਈ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ...ਖਾਲਿਸਤਾਨੀ ਅੱਤਵਾਦੀਆਂ-ਗੈਂਗਸਟਰਾਂ ’ਤੇ ਹੁਣ ਵਿਦੇਸ਼ਾਂ ’ਚ ਵੀ ਐਕਸ਼ਨ, ਭਾਰਤ ਦੇਵੇਗਾ ਸਬੂਤ
ਮਹਿਲਾ ਪਿਛਲੇ ਕੁਝ ਸਾਲਾਂ ਤੋਂ ਆਪਣੇ ਪੇਕੇ ਰਹਿ ਰਹੀ ਸੀ, ਜਿਥੇ ਇਹ ਕਤਲ ਹੋਇਆ। ਪੁਲਸ ਨੇ ਕੁਝ ਸਮੇਂ ਬਾਅਦ ਹੀ ਸ਼ੇਖ ਰਈਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਉਤੇ ਹੱਤਿਆ ਅਤੇ ਐਸਸੀ/ਐਸਟੀ ਐਕਟ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8