Scam: ਬੈਂਕ ਖਾਤੇ 'ਚੋਂ Balance ਚੈੱਕ ਕਰਨ ਲੱਗਿਆਂ ਵੀ ਖ਼ਾਲੀ ਹੋ ਸਕਦਾ Account
Friday, Jan 03, 2025 - 05:09 PM (IST)
ਨੈਸ਼ਨਲ ਡੈਸਕ- ਸਾਈਬਰ ਅਪਰਾਧ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਆਏ ਦਿਨ ਕਈ ਘਪਲੇ ਸਾਹਮਣੇ ਹੁੰਦੇ ਹਨ ਅਤੇ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਸਾਈਬਰ ਠੱਗ ਰੋਜ਼ਾਨਾ ਲੋਕਾਂ ਦੇ ਬੈਂਕ ਖਾਤਿਆਂ 'ਚੋਂ ਧੋਖੇ ਨਾਲ ਪੈਸੇ ਕਢਵਾਉਣ ਦੇ ਨਵੇਂ-ਨਵੇਂ ਤਰੀਕੇ ਲੱਭਦੇ ਹਨ। ਹੁਣ ਸਾਈਬਰ ਠੱਗ UPI ਯੂਜ਼ਰਸ ਦੇ ਬੈਂਕ ਖਾਤਿਆਂ ਨੂੰ ਖਾਲੀ ਕਰਨ ਲਈ ਇਕ ਨਵੀਂ ਟ੍ਰਿਕ ਲੈ ਕੇ ਆਏ ਹਨ। ਇਸ ਨੂੰ ‘ਜੰਪਡ ਡਿਪਾਜ਼ਿਟ ਸਕੈਮ’ ਦਾ ਨਾਂ ਦਿੱਤਾ ਗਿਆ ਹੈ। ਧੋਖਾਧੜੀ ਦਾ ਇਹ ਤਰੀਕਾ ਇੰਨਾ ਅਨੋਖਾ ਹੈ ਕਿ ਇਸ ਦਾ ਸ਼ਿਕਾਰ ਹੋਣ ਵਾਲੇ ਵਿਅਕਤੀ ਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਉਸ ਨਾਲ ਠੱਗੀ ਹੋ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਅਣਜਾਣ ਵਿਅਕਤੀ ਨੇ UPI ਰਾਹੀਂ ਤੁਹਾਡੇ ਖਾਤੇ ਵਿਚ ਪੈਸੇ ਭੇਜੇ ਹਨ, ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਇਹ ਵੀ ਪੜ੍ਹੋ- ਗਰਲਜ਼ ਹੋਸਟਲ ਦੇ ਬਾਥਰੂਮ 'ਚ ਕੈਮਰਾ, ਰਿਕਾਰਡ ਕੀਤੇ ਗਏ ਪ੍ਰਾਈਵੇਟ ਵੀਡੀਓਜ਼
ਇੰਝ ਸਾਈਬਰ ਠੱਗ ਬਣਾਉਂਦੇ ਹਨ ਠੱਗੀ ਦਾ ਸ਼ਿਕਾਰ
ਸਾਈਬਰ ਠੱਗ ਪਹਿਲਾਂ UPI ਰਾਹੀਂ ਪੀੜਤ ਦੇ ਬੈਂਕ ਖਾਤੇ ਵਿਚ ਪੈਸੇ ਭੇਜਦੇ ਹਨ। ਉਹ ਜਾਣਦੇ ਹਨ ਕਿ ਜ਼ਿਆਦਾਤਰ ਲੋਕ ਪੈਸੇ ਕ੍ਰੈਡਿਟ ਹੋਣ ਦਾ ਸੁਨੇਹਾ ਮਿਲਦੇ ਹੀ ਆਪਣਾ ਬੈਂਕ ਬੈਲੇਂਸ ਚੈੱਕ ਕਰਦੇ ਹਨ। ਜਿਵੇਂ ਹੀ ਪੈਸਾ ਪ੍ਰਾਪਤ ਕਰਨ ਵਾਲਾ ਆਪਣਾ ਬੈਲੇਂਸ ਚੈੱਕ ਕਰਨ ਲਈ ਪਿੰਨ ਦਰਜ ਕਰਦਾ ਹੈ, ਉਸ ਦੇ ਖਾਤੇ 'ਚੋਂ ਪੈਸੇ ਕਢਵਾ ਲਏ ਜਾਂਦੇ ਹਨ।
ਇਹ ਵੀ ਪੜ੍ਹੋ- ਮਾਂ ਨੇ ਹੱਥੀਂ ਮਾਰ ਮੁਕਾਏ ਲਾਡਾਂ ਨਾਲ ਪਾਲੇ ਜੁੜਵਾ ਪੁੱਤ, ਹੈਰਾਨ ਕਰ ਦੇਵੇਗੀ ਵਜ੍ਹਾ
ਇੰਝ ਖਾਲੀ ਹੋ ਸਕਦੈ ਤੁਹਾਡਾ ਅਕਾਊਂਟ
ਧੋਖੇਬਾਜ਼ UPI ਰਾਹੀਂ ਕਿਸੇ ਵਿਅਕਤੀ ਦੇ ਬੈਂਕ ਖਾਤੇ 'ਚ ਥੋੜ੍ਹੀ ਜਿਹੀ ਰਕਮ ਜਮ੍ਹਾਂ ਕਰਦੇ ਹਨ। ਇਸ ਤੋਂ ਤੁਰੰਤ ਬਾਅਦ ਉਹ ਵਿਅਕਤੀ ਨੂੰ ਜਮ੍ਹਾਂ ਰਕਮ ਤੋਂ ਵੱਡੀ ਰਕਮ ‘ਵਿਡ੍ਰਾਲ’ ਕਰਨ ਦੀ ਬੇਨਤੀ ਕਰਦੇ ਹਨ। ਜਿਵੇਂ ਹੀ ਉਨ੍ਹਾਂ ਨੂੰ ਪੈਸੇ ਜਮ੍ਹਾਂ ਕਰਨ ਦਾ ਸੁਨੇਹਾ ਮਿਲਦਾ ਹੈ, ਆਮ ਤੌਰ 'ਤੇ ਜ਼ਿਆਦਾਤਰ ਲੋਕ ਆਪਣਾ ਬੈਂਕ ਬੈਲੇਂਸ ਚੈੱਕ ਕਰਨ ਲਈ ਆਪਣੀ UPI ਐਪ ਖੋਲ੍ਹਦੇ ਹਨ। ਇਸ ਦੇ ਲਈ ਉਹ ਆਪਣਾ ਪਰਸਨਲ ਆਈਡੈਂਟੀਫਿਕੇਸ਼ਨ ਨੰਬਰ (PIN) ਦਰਜ ਕਰਦੇ ਹਨ ਕਿਉਂਕਿ ਧੋਖਾਧੜੀ ਕਰਨ ਵਾਲੇ ਪਹਿਲਾਂ ਹੀ ਖਾਤੇ ਵਿਚੋਂ ਪੈਸੇ ਕਢਵਾਉਣ ਦੀ ਬੇਨਤੀ ਭੇਜ ਚੁੱਕੇ ਹਨ, ਇਸ ਲਈ ਪਿੰਨ ਦਰਜ ਹੁੰਦੇ ਹੀ ਉਨ੍ਹਾਂ ਦੀ ਕਢਵਾਉਣ ਦੀ ਬੇਨਤੀ ਸਵੀਕਾਰ ਕਰ ਲਈ ਜਾਂਦੀ ਹੈ ਅਤੇ ਖਾਤੇ ਵਿਚੋਂ ਪੈਸੇ ਕਢਵਾ ਲਏ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8