ਸਰਕਾਰੀ ਬੈਂਕ ''ਚ ਨੌਕਰੀ ਦਾ ਸ਼ਾਨਦਾਰ ਮੌਕਾ

Thursday, Jan 30, 2025 - 05:12 PM (IST)

ਸਰਕਾਰੀ ਬੈਂਕ ''ਚ ਨੌਕਰੀ ਦਾ ਸ਼ਾਨਦਾਰ ਮੌਕਾ

ਨਵੀਂ ਦਿੱਲੀ- ਬੈਂਕ 'ਚ ਸਰਕਾਰੀ ਨੌਕਰੀ ਦੇ ਮੌਕੇ ਤਲਾਸ਼ ਰਹੇ ਉਮੀਦਵਾਰਾਂ ਲਈ ਨਵੀਂ ਭਰਤੀ ਨਿਕਲੀ ਹੈ। ਬੈਂਕ ਆਫ਼ ਮਹਾਰਾਸ਼ਟਰ  (BOM) ਨੇ ਸਪੈਸ਼ਲਿਸਟ ਅਫ਼ਸਰ ਅਹੁਦੇ ਦੀਆਂ ਕਈ ਅਸਾਮੀਆਂ ਲਈ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਹੈ। ਇਸ 'ਚ ਜਨਰਲ ਮੈਨੇਜਰ, ਅਸਿਸਟੈਂਟ ਜਨਰਲ ਮੈਨੇਜਰ, ਚੀਫ਼ ਮੈਨੇਜਰ, ਮੈਨੇਜਰ ਸਮੇਤ ਕਈ ਹੋਰ ਅਸਾਮੀਆਂ ਸ਼ਾਮਲ ਹਨ। ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਸ਼ੁਰੂ ਹੋ ਗਈ ਹੈ। ਜਿਸ 'ਚ ਇੱਛੁਕ ਅਤੇ ਯੋਗ ਉਮੀਦਵਾਰ ਆਖਰੀ ਤਾਰੀਖ਼ 17 ਫਰਵਰੀ 2025 ਤੱਕ ਅਪਲਾਈ ਕਰ ਸਕਦੇ ਹਨ।

ਖਾਲੀ ਥਾਂ ਦੇ ਵੇਰਵੇ

ਬੈਂਕ ਆਫ਼ ਮਹਾਰਾਸ਼ਟਰ 'ਚ ਇਨ੍ਹਾਂ ਅਸਾਮੀਆਂ 'ਚ ਸੂਚਨਾ ਤਕਨਾਲੋਜੀ/ਡਿਜੀਟਲ ਬੈਂਕਿੰਗ/ਆਈਟੀ ਸੁਰੱਖਿਆ/IS ਆਡਿਟ, , ਕੰਪਨੀ ਸਕੱਤਰ, ਇੰਜੀਨੀਅਰ, ਅਰਥ ਸ਼ਾਸਤਰੀ, ਲੋਕ ਸੰਪਰਕ ਅਤੇ ਹੋਰ ਵਿਭਾਗ ਸ਼ਾਮਲ ਹਨ। 

ਯੋਗਤਾ

ਬੈਂਕ ਆਫ਼ ਮਹਾਰਾਸ਼ਟਰ ਦੀ ਇਸ ਭਰਤੀ ਲਈ ਉਮੀਦਵਾਰਾਂ ਕੋਲ ਸਬੰਧਤ ਵਿਸ਼ੇ 'ਚ ਡਿਗਰੀ ਜਾਂ ਕੰਪਿਊਟਰ ਸਾਇੰਸ ਜਾਂ ਸੂਚਨਾ ਤਕਨਾਲੋਜੀ ਵਿਚ ਬੀ.ਈ./ਬੀ.ਟੈਕ ਡਿਗਰੀ ਦੀ ਡਿਗਰੀ ਹੋਣੀ ਚਾਹੀਦੀ ਹੈ। ਵਿਦਿਅਕ ਯੋਗਤਾ ਤੋਂ ਇਲਾਵਾ ਕੰਮ ਦਾ ਤਜਰਬਾ ਵੀ ਮੰਗਿਆ ਗਿਆ ਹੈ। 

ਉਮਰ ਹੱਦ

ਬੈਂਕ ਸਪੈਸ਼ਲਿਸਟ ਅਫਸਰ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਪੋਸਟ ਮੁਤਾਬਕ 55 ਸਾਲ ਤੈਅ ਕੀਤੀ ਗਈ ਹੈ। ਉਮੀਦਵਾਰਾਂ ਦੀ ਉਮਰ ਦੀ ਗਣਨਾ 31 ਦਸੰਬਰ 2024 ਦੇ ਆਧਾਰ 'ਤੇ ਕੀਤੀ ਜਾਵੇਗੀ। ਜਦੋਂ ਕਿ ਰਾਖਵੀਆਂ ਸ਼੍ਰੇਣੀਆਂ ਨੂੰ ਨਿਯਮਾਂ ਮੁਤਾਬਕ ਵੱਧ ਉਮਰ ਹੱਦ ਵਿਚ ਛੋਟ ਦਿੱਤੀ ਗਈ ਹੈ।

ਤਨਖਾਹ

ਇਨ੍ਹਾਂ ਅਸਾਮੀਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ ਅਹੁਦੇ ਦੇ ਆਧਾਰ 'ਤੇ 60,000 ਰੁਪਏ ਤੋਂ 1,73,860 ਰੁਪਏ ਪ੍ਰਤੀ ਮਹੀਨਾ ਤੱਕ ਤਨਖਾਹ ਦਿੱਤੀ ਜਾਵੇਗੀ।

ਚੋਣ ਪ੍ਰਕਿਰਿਆ 

ਇਸ ਭਰਤੀ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ (ਜੇਕਰ ਜ਼ਰੂਰੀ ਹੋਵੇ), ਇੰਟਰਵਿਊ ਅਤੇ ਚਰਚਾ ਰਾਹੀਂ ਕੀਤੀ ਜਾਵੇਗੀ।

ਅਰਜ਼ੀ ਫ਼ੀਸ

ਆਨਲਾਈਨ ਅਪਲਾਈ ਕਰਦੇ ਸਮੇਂ ਜਨਰਲ/ਈ. ਡਬਲਯੂ. ਐਸ/ਓ. ਬੀ. ਸੀ ਉਮੀਦਵਾਰਾਂ ਨੂੰ GST ਦੇ ਨਾਲ 1000 ਰੁਪਏ + 180 ਰੁਪਏ ਅਦਾ ਕਰਨੇ ਪੈਣਗੇ। ਜਦੋਂ ਕਿ SC/ST/PWD ਉਮੀਦਵਾਰਾਂ ਨੂੰ 100 ਰੁਪਏ + 18 ਰੁਪਏ GST ਦੇ ਨਾਲ ਅਦਾ ਕਰਨੇ ਪੈਣਗੇ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


author

Tanu

Content Editor

Related News