‘ਵਿਕਸਤ ਭਾਰਤ’ ਦੇ ਸੁਪਨੇ ਨੂੰ ਪੂਰਾ ਕਰਨ ’ਚ ਮਦਦ ਕਰਨ ਐੱਨ. ਸੀ. ਸੀ. ਕੈਡੇਟ : ਰਾਜਨਾਥ

Monday, Jan 20, 2025 - 07:35 PM (IST)

‘ਵਿਕਸਤ ਭਾਰਤ’ ਦੇ ਸੁਪਨੇ ਨੂੰ ਪੂਰਾ ਕਰਨ ’ਚ ਮਦਦ ਕਰਨ ਐੱਨ. ਸੀ. ਸੀ. ਕੈਡੇਟ : ਰਾਜਨਾਥ

ਨਵੀਂ ਦਿੱਲੀ (ਭਾਸ਼ਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਕੈਡੇਟ ਕੋਰ (ਐੱਨ. ਸੀ. ਸੀ.) ਦੇ ਇਕ ਸਾਬਕਾ ਕੈਡੇਟ ਹਨ। 2047 ਤੱਕ ਭਾਰਤ ਨੂੰ ਇਕ ਵਿਕਸਤ ਰਾਸ਼ਟਰ ਬਣਾਉਣ ਦਾ ਉਨ੍ਹਾਂ ਦਾ ਦ੍ਰਿਸ਼ਟੀਕੋਣ ਲੋਕਰਾਜ ਦੀ ਭਾਵਨਾ ਦਾ ਸਬੂਤ ਹੈ। ਇਸ ਨੂੰ ਸਾਕਾਰ ਕਰਨ ’ਚ ਐੱਨ. ਸੀ. ਸੀ. ਕੈਡੇਟਾਂ ਨੂੰ ਮਦਦ ਕਰਨੀ ਚਾਹੀਦੀ ਹੈ।

ਰਾਜਨਾਥ ਨੇ ਦਿੱਲੀ ਛਾਉਣੀ ’ਚ ਚੱਲ ਰਹੇ ਗਣਤੰਤਰ ਦਿਵਸ ਰਾਸ਼ਟਰੀ ਕੈਡੇਟ ਕੋਰ ਕੈਂਪ ਦੇ ਆਪਣੇ ਦੌਰੇ ਦੌਰਾਨ ਕੈਡੇਟਾਂ ਤੇ ਅਧਿਕਾਰੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਐੱਨ. ਸੀ. ਸੀ . ਦੇ ਕੈਡੇਟਾਂ ’ਚ ਭਾਰਤ ਦੀ ਤਸਵੀਰ ਵੇਖਦੇ ਹਨ। ਇਸ ਸਾਲਾਨਾ ਸਮਾਗਮ ’ਚ 917 ਗਰਲ ਕੈਡੇਟ ਵੀ ਹਿੱਸਾ ਲੈ ਰਹੀਆਂ ਹਨ ਜੋ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੈ।

ਐੱਨ. ਸੀ. ਸੀ. ਕੈਂਪ ’ਚ ਕੈਡੇਟਾਂ ਦੀ ਏਕਤਾ ਤੇ ਅਨੁਸ਼ਾਸਨ ਦੀ ਪ੍ਰਸ਼ੰਸਾ ਕਰਦੇ ਹੋਏ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ’ਚ ਸਰੀਰ ਕਈ ਹੋ ਸਕਦੇ ਹਨ ਪਰ ਆਤਮਾ ਇਕ ਹੀ ਹੈ। ਸ਼ਾਖਾਵਾਂ ਕਈ ਹੋ ਸਕਦੀਆਂ ਹਨ ਪਰ ਜੜ੍ਹ ਇਕ ਹੈ। ਕਿਰਨਾਂ ਕਈ ਹੋ ਸਕਦੀਆਂ ਹਨ ਪਰ ਆਤਮਾ ਦੀ ਕਿਰਨ ਇਕ ਹੀ ਹੈ। ਕੈਡੇਟਾਂ ਦੀ ਊਰਜਾ ਤੇ ਉਨ੍ਹਾਂ ਦਾ ਉਤਸ਼ਾਹ ਦਰਸਾਉਂਦਾ ਹੈ ਕਿ ਭਾਰਤ ਦਾ ਭਵਿੱਖ ਉੱਜਵਲ ਹੈ।


author

cherry

Content Editor

Related News