ਭਾਰਤੀਆਂ ਦੇ ਸੁਫ਼ਨੇ ਪੂਰਾ ਕਰਨ ਵਾਲਾ ਹੈ ਬਜਟ : ਨਰਿੰਦਰ ਮੋਦੀ

Saturday, Feb 01, 2025 - 02:44 PM (IST)

ਭਾਰਤੀਆਂ ਦੇ ਸੁਫ਼ਨੇ ਪੂਰਾ ਕਰਨ ਵਾਲਾ ਹੈ ਬਜਟ : ਨਰਿੰਦਰ ਮੋਦੀ

ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਬਜਟ 2025 ਪੇਸ਼ ਕੀਤਾ। ਇਸ 'ਚ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ਲਈ ਨਿਰਮਲਾ ਸੀਤਾਰਮਨ ਨੂੰ ਵਧਾਈ ਦਿੱਤੀ ਹੈ। ਪੀ.ਐੱਮ. ਮੋਦੀ ਨੇ ਕਿਹਾ,''ਹਰ ਕੋਈ ਤੁਹਾਡੀ ਪ੍ਰਸ਼ੰਸਾ ਕਰ ਰਿਹਾ ਹੈ, ਬਜਟ ਬਹੁਤ ਚੰਗਾ ਹੈ।'' ਉਨ੍ਹਾਂ ਕਿਹਾ ਕਿ ਇਹ ਬਜਟ ਆਮ ਨਾਗਰਿਕ, ਵਿਕਸਿਤ ਭਾਰਤ ਦੇ ਮਿਸ਼ਨ ਨੂੰ ਪੂਰਾ ਕਰਨ ਵਾਲਾ ਹੈ। ਇਹ ਬਜਟ ਨਿਵੇਸ਼ ਅਤੇ ਖਪਤ ਨੂੰ ਵਧਾਏਗਾ। ਮੈਂ ਵਿੱਤ ਮੰਤਰੀ ਅਤੇ ਉਨ੍ਹਾਂ ਦੀ ਟੀਮ ਨੂੰ ਪੀਪਲਜ਼ ਦਾ ਬਜਟ ਬਣਾਉਣ ਲਈ ਵਧਾਈ ਦਿੰਦਾ ਹੈ। 

ਪੀ.ਐੱਮ. ਮੋਦੀ ਨੇ ਬਜਟ ਦੀ ਤਾਰੀਫ਼ ਕਰਦੇ ਹੋਏ ਕਿਹਾ,''ਇਹ ਹਰ ਭਾਰਤੀ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਵਾਲਾ ਬਜਟ ਹੈ। ਅਸੀਂ ਕਈ ਸੈਕਟਰ ਨੌਜਵਾਨਾਂ ਲਈ ਖੋਲ੍ਹ ਦਿੱਤੇ ਹਨ। ਇਹ ਵਿਕਸਿਤ ਭਾਰਤ ਦੇ ਮਿਸ਼ਨ ਨੂੰ ਡਰਾਈਵ ਕਰਨ ਵਾਲਾ ਹੈ, ਇਹ ਬਜਟ ਫੋਰਸ ਮਲਟੀਪਲਾਇਰ ਹੈ। ਬਜਟ 'ਚ ਕਿਸਾਨਾਂ ਲਈ ਐਲਾਨ ਹੈ। 100 ਜ਼ਿਲ੍ਹਿਆਂ 'ਚ ਸਿੰਚਾਈ ਅਤੇ ਬੁਨਿਆਦੀ ਢਾਂਚੇ ਦਾ ਡੈਵਲਪਮੈਂਟ ਹੋਵੇਗਾ।'' ਉਨ੍ਹਾਂ ਕਿਹਾ ਕਿ ਭਾਰਤ 'ਚ ਵੱਡੇ ਸ਼ਿਪ ਦੇ ਨਿਰਮਾਣ ਨੂੰ ਉਤਸ਼ਾਹ ਮਿਲੇਗਾ। ਇਹ ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲਾ ਖੇਤਰ ਹੈ। ਦੇਸ਼ 'ਚ ਟੂਰਿਜ਼ਮ ਲਈ ਬਹੁਤ ਸੰਭਾਵਨਾਵਾਂ ਹਨ। ਬਜਟ ਨਾਲ ਟੂਰਿਜ਼ਮ ਨੂੰ ਮਜ਼ਬੂਤੀ ਮਿਲੇਗੀ। ਪੀ.ਐੱਮ. ਮੋਦੀ ਨੇ ਕਿਹਾ ਕਿ ਬਜਟ 'ਚ ਮੈਨਿਊਫੈਕਚਰਿੰਗ 'ਤੇ 360 ਡਿਗਰੀ ਫੋਕਸ ਹੈ। ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਨੂੰ ਮਜ਼ਬੂਤੀ ਮਿਲੇਗੀ। ਲੈਦਰ, ਫੁਟਵਿਅਰ, ਖਿਡੌਣਾ ਇੰਡਸਟਰੀ ਨੂੰ ਵਿਸ਼ੇਸ਼ ਸਮਰਥਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ 12 ਲੱਖ ਤੱਕ ਦੀ ਆਮਦਨ ਨੂੰ ਟੈਕਸ ਫ੍ਰੀ ਕੀਤਾ ਗਿਆ ਹੈ। ਇਸ ਦਾ ਬਹੁਤ ਵੱਡਾ ਫਾਇਦਾ ਸਾਡੇ ਮਿਡਲ ਕਲਾਸ, ਨੌਕਰੀਪੇਸ਼ਾ ਲੋਕਾਂ ਨੂੰ ਹੋਵੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News