ਕਸ਼ਮੀਰ ''ਚ ਇੰਟਰਨੈੱਟ ਬਹਾਲ ਹੋਵੇ ਜਾਂ ਨਹੀ, ਸੁਪਰੀਮ ਕੋਰਟ ਦਾ ਫੈਸਲਾ ਕੱਲ
Thursday, Jan 09, 2020 - 07:37 PM (IST)

ਸ਼੍ਰੀਨਗਰ — ਜੰਮੂ ਤੇ ਕਸ਼ਮੀਰ 'ਚ ਇੰਟਰਨੈੱਟ ਅਤੇ ਹੋਰ ਪਾਬੰਦੀਆਂ 'ਤੇ ਸੁਪਰੀਮ ਕੋਰਟ ਸ਼ੁੱਕਰਵਾਰ ਨੂੰ ਫੈਸਲਾ ਸੁਣਾਏਗਾ। ਸਰਵਉੱਚ ਅਦਾਲਤ ਦੀ ਤਿੰਨ ਜੱਜਾਂ ਦੀ ਬੈਂਚ ਕੱਲ ਸਵੇਰੇ ਸਾਢੇ 10 ਵਜੇ ਫੈਸਲਾ ਸੁਣਾਏਗੀ। ਬੈਂਚ ਦੀ ਅਗਵਾਈ ਜਸਟਿਸ ਐੱਨ.ਵੀ. ਰਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਜਸਟਿਸ ਆਰ. ਸੁਭਾਸ਼ ਰੈੱਡੀ ਅਤੇ ਜਸਟਿਸ ਬੀ.ਆਰ. ਗਵਈ ਹੋਰ ਦੋ ਜੱਜ ਹਨ।
ਦੱਸਣਯੋਗ ਹੈ ਕਿ ਬੀਤੇ 5 ਸਾਲ ਅਗਸਤ ਨੂੰ ਧਾਰਾ 370 ਰੱਦ ਕਰਨ ਤੋਂ ਬਾਅਦ ਪੂਰੇ ਜੰਮੂ ਤੇ ਕਸ਼ਮੀਰ 'ਚ ਇੰਟਰਨੈੱਟ ਸੇਵਾ ਬੰਦ ਹੈ। ਸਿਰਫ ਬ੍ਰਾਡਬੈਂਡ ਦੇ ਜ਼ਰੀਏ ਘਾਟੀ ਦੇ ਲੋਕਾਂ ਦਾ ਇਲੈਕਟ੍ਰਾਨਿਕ ਕਮਿਊਨਿਕੇਸ਼ਨ ਹੋ ਰਿਹਾ ਹੈ। ਹਾਲਾਂਕਿ ਸਰਕਾਰ ਨੇ ਲੈਂਡਲਾਈਨ ਫੋਨ ਅਤੇ ਪੋਸਟਪੇਡ ਮੋਬਾਇਲ ਫੋਨ ਸੇਵਾ 'ਤੇ ਲੱਗੀ ਪਾਬੰਦੀ ਹਟਾ ਲਈ ਸੀ।