ਸੁਪਰੀਮ ਕੋਰਟ ਨੇ ਦਿਵਿਆਂਗ ਬੱਚੀ ਨਾਲ ਰੇਪ ਅਤੇ ਕਤਲ ਦੇ ਦੋਸ਼ੀ ਦੀ ਮੌਤ ਦੀ ਸਜ਼ਾ ਰੱਖੀ ਬਰਕਰਾਰ
Friday, Jun 24, 2022 - 03:41 PM (IST)

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਮਾਨਸਿਕ ਰੂਪ ਨਾਲ ਅਸਵਸਥ ਅਤੇ ਦਿਵਿਆਂਗ ਸਾਢੇ 7 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਅਤੇ ਉਸ ਦੇ ਕਤਲ ਦੇ ਦੋਸ਼ੀ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਅਪਰਾਧ ਬੇਹੱਦ ਨਿੰਦਾਯੋਗ ਹੈ ਅਤੇ ਆਤਮਾ ਨੂੰ ਝੰਜੋੜ ਦੇਣ ਵਾਲਾ ਹੈ। ਜੱਜ ਏ.ਐੱਮ. ਖਾਨਵਿਲਕਰ, ਜੱਜ ਦਿਨੇਸ਼ ਮਾਹੇਸ਼ਵਰੀ ਅਤੇ ਜੱਜ ਸੀ.ਟੀ. ਰਵੀਕੁਮਾਰ ਦੀ ਤਿੰਨ ਮੈਂਬਰੀ ਬੈਂਚ ਨੇ ਮੌਤ ਦੀ ਸਜ਼ਾ ਦਿੱਤੇ ਜਾਣ ਦੇ ਰਾਜਸਥਾਨ ਹਾਈ ਕੋਰਟ ਦੇ 29 ਮਈ 2015 ਦੇ ਆਦੇਸ਼ ਨੂੰ ਬਰਕਰਾਰ ਰੱਖਿਆ ਹੈ।
ਬੈਂਚ ਨੇ ਕਿਹਾ,''ਖ਼ਾਸ ਕਰ ਕੇ ਜਦੋਂ ਪੀੜਤਾ (ਮਾਨਸਿਕ ਰੂਪ ਨਾਲ ਅਸਵਸਥ ਅਤੇ ਦਿਵਿਆਂਗ ਸਾਢੇ 7 ਸਾਲ ਦੀ ਬੱਚੀ) ਨੂੰ ਦੇਖਿਆ ਜਾਵੇ, ਜਿਸ ਤਰ੍ਹਾਂ ਪੀੜਤਾ ਦਾ ਸਿਰ ਕੁਚਲ ਦਿੱਤਾ ਗਿਆ, ਜਿਸ ਕਾਰਨ ਉਸ ਦੇ ਸਿਰ ਦੀ ਅੱਗੇ ਦੀ ਹੱਡੀ ਟੁੱਟ ਗਈ ਅਤੇ ਉਸ ਨੂੰ ਕਈ ਸੱਟਾਂ ਲੱਗੀਆਂ, ਉਸ ਨੂੰ ਦੇਖਦੇ ਹੋਏ ਇਹ ਅਪਰਾਧ ਬੇਹੱਦ ਨਿੰਦਾਯੋਗ ਅਤੇ ਆਤਮਾ ਨੂੰ ਝੰਜੋੜ ਦਿੰਦਾ ਹੈ।'' ਹਾਈ ਕੋਰਟ ਨੇ ਕਿਹਾ ਸੀ ਕਿ ਇਹ ਮਾਮਲਾ ਬੇਹੱਦ ਹੀ ਅਜੀਬ ਮਾਮਲਿਆਂ ਦੀ ਸ਼੍ਰੇਣੀ 'ਚ ਆਉਂਦਾ ਹੈ ਅਤੇ ਉਸ ਨੇ ਸੈਸ਼ਨ ਅਦਾਲਤ ਵਲੋਂ ਇਸ ਮਾਮਲੇ 'ਚ ਪਾਸ ਆਦੇਸ਼ ਨੂੰ ਬਰਕਰਾਰ ਰੱਖਿਆ ਸੀ। ਉਸ ਨੇ ਕਿਹਾ ਸੀ ਕਿ ਸੈਸ਼ਨ ਅਦਾਲਤ ਦੇ ਆਦੇਸ਼ 'ਚ ਕੋਈ ਗਲਤੀ ਨਹੀਂ ਹੈ। ਅਪਰਾਧੀ ਨੇ 17 ਜਨਵਰੀ 2013 ਨੂੰ ਬੱਚੀ ਨੂੰ ਅਗਵਾ ਕੀਤਾ ਸੀ, ਉਸ ਦਾ ਜਬਰ ਜ਼ਿਨਾਹ ਕੀਤਾ ਸੀ ਅਤੇ ਉਸ ਦਾ ਕਤਲ ਕਤਲ ਕਰ ਦਿੱਤਾ ਸੀ।