ਦੇਸ਼ ਦੇ ਨਾਂ ''ਤੇ ਬਣੀਆਂ ਪਾਰਟੀਆਂ ਅਤੇ ਗਠਜੋੜਾਂ ''ਤੇ ਤੁਰੰਤ ਰੋਕ ਲਗਾਏ ਸੁਪਰੀਮ ਕੋਰਟ : ਮਾਇਆਵਤੀ

09/06/2023 2:10:21 PM

ਲਖਨਊ (ਭਾਸ਼ਾ)- ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਦੋਸ਼ ਦਾ ਨਾਮ ਸਿਰਫ਼ 'ਭਾਰਤ' ਰੱਖੇ ਜਾਣ ਨੂੰ ਲੈਕੇ ਛਿੜੇ ਵਿਵਾਦ ਨੂੰ ਬੁੱਧਵਾਰ ਨੂੰ ਭਾਜਪਾ ਅਤੇ ਵਿਰੋਧੀ ਧਿਰ ਦੀ ਸੰਵਿਧਾਨ ਨਾਲ ਛੇੜਛਾੜ ਕਰਨ ਦੀ ਸੋਚੀ ਸਮਝੀ ਰਣਨੀਤੀ ਅਤੇ ਯੋਜਨਾ ਕਰਾਰ ਦਿੱਤਾ। ਨਾਲ ਹੀ ਉਨ੍ਹਾਂ ਨੇ ਸੁਪਰੀਮ ਕੋਰਟ ਨੂੰ ਇਸ ਦਾ ਖ਼ੁਦ ਨੋਟਿਸ ਲੈ ਕੇ ਦੇਸ਼ ਦੇ ਨਾਮ 'ਤੇ ਬਣੇ ਸਾਰੇ ਸੰਗਠਨਾਂ, ਪਾਰਟੀਆਂ ਅਤੇ ਗਠਜੋੜਾਂ 'ਤੇ ਤੁਰੰਤ ਰੋਕ ਲਗਾਏ ਜਾਣ ਦੀ ਵੀ ਮੰਗ ਕੀਤੀ। ਮਾਇਆਵਤੀ ਨੇ ਦੱਸਿਆ,''ਭਾਰਤ ਅਰਥਾਤ ਇੰਡੀਆ ਦਾ ਜਾਣਿਆ-ਪਛਾਣਿਆ ਅਤੇ ਸਨਮਾਨਜਨਕ ਸੰਵਿਧਾਨਕ ਨਾਮ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਪਵਿੱਤਰ ਮਨੁੱਖਤਾਵਾਦੀ ਅਤੇ ਲੋਕ ਕਲਿਆਣਕਾਰੀ ਸੰਵਿਧਾਨ ਪ੍ਰਤੀ ਆਪਣੇ ਦੇਸ਼ ਦੀਆਂ ਸਾਰੀਆਂ ਜਾਤੀਆਂ ਅਤੇ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦਾ ਪਿਆਰ, ਬੇਹੱਦ ਲਗਾਅ ਅਤੇ ਸਨਮਾਨ ਹੈ। ਇਸ ਨੂੰ ਦਲ ਕੇ ਜਾਂ ਇਸ ਨਾਲ ਛੇੜਛਾੜ ਕਰ ਕੇ ਉਨ੍ਹਾਂ ਦੀ ਭਾਵਨਾ ਨਾਲ ਕੋਈ ਵੀ ਖਿਲਵਾੜ ਕਰਨਾ ਬੇਇਨਸਾਫ਼ੀ ਹੈ।''

ਇਹ ਵੀ ਪੜ੍ਹੋ : PM ਮੋਦੀ ਦੇ ਜਨਮ ਦਿਨ ਲਈ ਖ਼ਾਸ ਤੋਹਫ਼ਾ ਤਿਆਰ, 7,200 ਹੀਰਿਆਂ ਨਾਲ ਬਣਾਈ ਤਸਵੀਰ

ਉਨ੍ਹਾਂ ਕਿਹਾ,''ਇਸ ਬਾਰੇ ਸੱਚਾਈ ਤਾਂ ਇਹ ਹੈ ਕਿ ਦੇਸ਼ ਦੇ ਨਾਮ ਨੂੰ ਲੈ ਕੇ ਆਪਣੇ ਸੰਵਿਧਾਨ ਨਾਲ ਛੇੜਛਾੜ ਕਰਨ ਦਾ ਮੌਕਾ ਖ਼ੁਦ ਵਿਰੋਧੀ ਧਿਰ ਨੇ ਭਾਜਪਾ ਨੂੰ ਦਿੱਤਾ ਹੈ, ਉਹ ਵੀ ਇਕ ਸੋਝੀ ਸਮਝੀ ਰਣਨੀਤੀ ਅਤੇ ਯੋਜਨਾ ਦੇ ਅਧੀਨ ਆਪਣੇ ਗਠਜੋੜ ਦਾ ਨਾਮ 'ਇੰਡੀਆ' ਰੱਖ ਕੇ। ਜਾਂ ਫਿਰ ਇਹ ਕਿਹਾ ਜਾਵੇ ਕਿ ਇਹ ਸਭ ਕੁਝ ਸੱਤਾ ਪੱਖ ਅਤੇ ਵਿਰੋਧੀ ਧਿਰ ਦੀ ਅੰਦਰੂਨੀ ਮਿਲੀ ਭਗਤ ਨਾਲ ਹੋ ਰਿਹਾ ਹੈ।'' ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਨੂੰ ਮਾਤ ਦੇਣ ਲਈ ਪਿਛਲੇ ਦਿਨੀਂ ਇਕਜੁਟ ਹੋਏ ਵਿਰੋਧੀ ਦਲਾਂ ਨੇ ਆਪਣੇ ਗਠਜੋੜ ਦਾ ਨਾਮ 'ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇਨਕਲੂਸਿਵ ਅਲਾਇੰਸ' ਯਾਨੀ 'ਇੰਡੀਆ' ਰੱਖਿਆ ਸੀ। ਮਾਇਆਵਤੀ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉਹ 'ਭਾਰਤ' ਅਤੇ 'ਇੰਡੀਆ' ਨੂੰ ਲੈ ਕੇ ਕੀਤੀ ਜਾ ਰਹੀ ਸੋੜੀ ਰਾਜਨੀਤੀ' ਦਾ ਖ਼ੁਦ ਨੋਟਿਸ ਲਵੇ ਅਤੇ ਦੇਸ਼ ਦੇ ਨਾਮ 'ਤੇ ਬਣੇ ਸਾਰੇ ਸੰਗਠਨਾਂ, ਪਾਰਟੀਆਂ ਅਤੇ ਗਠਜੋੜਾਂ 'ਤੇ ਤੁਰੰਤ ਰੋਕ ਲਗਾਏ। ਮਾਇਆਵਤੀ ਨੇ ਹਾਲ ਹੀ 'ਚ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਆਪਣੇ ਦਮ 'ਤੇ ਲੜੇਗੀ ਅਤੇ ਉਹ ਨਾ ਤਾਂ ਰਾਜਗ ਅਤੇ ਨਾ ਹੀ 'ਇੰਡੀਆ' ਦਾ ਹਿੱਸਾ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News