ਤੇਜ ਬਹਾਦੁਰ ਯਾਦਵ ਦੀ ਸ਼ਿਕਾਇਤ ''ਤੇ ਚੋਣ ਕਮਿਸ਼ਨ ਰੱਖੇ ਆਪਣਾ ਪੱਖ : SC

Wednesday, May 08, 2019 - 05:11 PM (IST)

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਵਾਰਾਨਸੀ ਹਲਕੇ ਤੋਂ ਨਾਮਜ਼ਦਗੀ ਕਾਗਜ਼ ਰੱਦ ਕੀਤੇ ਜਾਣ ਵਿਰੁੱਧ ਬੀ. ਐੱਸ. ਐੱਫ. ਦੇ ਜਵਾਨ ਤੇਜ ਬਹਾਦੁਰ ਯਾਦਵ ਦੀ ਸ਼ਿਕਾਇਤ 'ਤੇ ਚੋਣ ਕਮਿਸ਼ਨ ਨੂੰ ਵੀਰਵਾਰ 9 ਮਈ ਤੱਕ ਆਪਣਾ ਪੱਖ ਰੱਖਣ ਲਈ ਕਿਹਾ ਹੈ। ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਅੱਜ ਭਾਵ ਬੁੱਧਵਾਰ ਕਮਿਸ਼ਨ ਨੂੰ ਨਿਰਦੇਸ਼ ਦਿੱਤਾ ਕਿ ਉਹ ਪਟੀਸ਼ਨਕਰਤਾ ਦੀ ਸ਼ਿਕਾਇਤ ਦੀ ਜਾਂਚ ਕਰ ਕੇ ਆਪਣਾ ਪੱਖ ਵੀਰਵਾਰ ਤੱਕ ਪੇਸ਼ ਕਰੇ।

ਤੇਜ ਬਹਾਦੁਰ ਵਲੋਂ ਪੇਸ਼ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਅਦਾਲਤ ਦੇ ਇਕ ਪੁਰਾਣੇ ਹੁਕਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਚੋਣਾਂ ਸਬੰਧੀ ਪਟੀਸ਼ਨ ਆਦਰਸ਼ ਚੋਣ ਜ਼ਾਬਤੇ ਦੌਰਾਨ ਦਾਇਰ ਕੀਤੀ ਜਾ ਸਕਦੀ ਹੈ।

PunjabKesari

ਦੱਸ ਦੇਈਏ ਕਿ ਵਾਰਾਣਸੀ ਤੋਂ ਪੀ. ਐੱਮ. ਮੋਦੀ ਦੇ ਖਿਲਾਫ ਚੋਣ ਲੜਨ ਵਾਲਾ ਬੀ. ਐੱਸ. ਐੱਫ. ਜਵਾਨ ਤੇਜ ਬਹਾਦੁਰ ਯਾਦਵ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵੱਲ ਰੁਖ ਕਰ ਕੇ ਵਾਰਾਣਸੀ ਤੋਂ ਉਨ੍ਹਾਂ ਦਾ ਨਾਮਜ਼ਦਗੀ ਪੱਤਰ ਖਾਰਿਜ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਯਕੀਨੀ ਬਣਾਉਣ ਦੇ ਭਰੋਸੇ ਦੀ ਉਮੀਦ ਨਾਲ ਉਨ੍ਹਾਂ ਦਾ ਨਾਮਜ਼ਦਗੀ ਪੱਤਰ ਰੱਦ ਕੀਤਾ ਗਿਆ। ਚੋਣ ਅਧਿਕਾਰੀ ਨੇ 1 ਮਈ ਨੂੰ ਤੇਜ਼ ਬਹਾਦਰ ਯਾਦਵ ਦਾ ਨਾਮਜ਼ਦਗੀ ਪੱਤਰ ਖਾਰਿਜ ਕਰ ਦਿੱਤਾ ਸੀ, ਜੋ ਕਿ ਸਮਾਜਵਾਦੀ ਪਾਰਟੀ ਦੇ ਟਿਕਟ 'ਤੇ ਚੋਣ ਮੈਦਾਨ 'ਚ ਸੀ।


Iqbalkaur

Content Editor

Related News