SC ਨੇ ਕੋਰੋਨਾ ਦੀ ਤੀਜੀ ਲਹਿਰ ’ਤੇ ਜਤਾਈ ਚਿੰਤਾ, ਕੇਂਦਰ ਤੋਂ ਪੁੱਛਿਆ- ਹਾਲਾਤ ਵਿਗੜੇ ਤਾਂ ਕੀ ਹੈ ਪਲਾਨ

05/06/2021 1:13:40 PM

ਨਵੀਂ ਦਿੱਲੀ– ਕੋਰੋਨਾ ਦੀ ਦੂਜੀ ਲਹਿਰ ਨਾਲ ਦੇਸ਼ ’ਚ ਹਾਲਾਤ ਕਾਫ਼ੀ ਖ਼ਰਾਬ ਹਨ। ਦੇਸ਼ ’ਚ ਬੀਤੇ 24 ਘੰਟਿਆਂ ’ਚ ਚਾਰ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਵਿਚਕਾਰ ਦੇਸ਼ ’ਚ ਆਕਸੀਜਨ ਸੰਕਟ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਦਿੱਲੀ ’ਚ ਆਕਸੀਜਨ ਦੀ ਘਾਟ ਸਭ ਤੋਂ ਜ਼ਿਆਦਾ ਹੈ। ਦਿੱਲੀ ’ਚ ਆਕਸੀਜਨ ਦੀ ਘਾਟ ’ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਜੇਕਰ ਹੁਣ ਤੋਂ ਹੀ ਤਿਆਰੀ ਕਰੋਗੇ ਤਾਂ ਹੀ ਕੋਰੋਨਾ ਦੀ ਤੀਜੀ ਲਹਿਰ ਦਾ ਸਾਹਮਣਾ ਕਰ ਸਕੋਗੇ। 

ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਕਿ ਤੀਜੀ ਲਹਿਰ ’ਚ ਬੱਚਿਆਂ ਨੂੰ ਲਾਗ ਦੀ ਬੀਮਾਰੀ ਦਾ ਖ਼ਤਰਾ ਜ਼ਿਆਦਾ ਹੋ ਸਕਦਾ ਹੈ। ਅਜਿਹੇ ’ਚ ਬੱਚਿਆਂ ਦੀ ਵੈਕਸੀਨੇਸ਼ਨ ’ਤੇ ਵੀ ਸਰਕਾਰ ਧਿਆਨ ਦੇਵੇ। ਕੋਰਟ ਨੇ ਕਿਹਾ ਕਿ ਜੇਕਰ ਬੱਚੇ ਕੋਰੋਨਾ ਨਾਲ ਪੀੜਤ ਹੋਣਗੇ ਤਾਂ ਮਾਂ-ਪਿਓ ਕੀ ਕਰਨਗੇ। ਕੋਰਟ ਨੇ ਕਿਹਾ ਕਿ ਤੀਜੀ ਲਹਿਰ ’ਚ ਮੈਡੀਕਲ ਸਟਾਫ ਵੀ ਥੱਕ ਚੁੱਕਾ ਹੋਵੇਗਾ, ਉਦੋਂ ਕੀ ਕਰੋਗੇ? ਕੋਰਟ ਨੇ ਕੇਂਦਰ ਤੋਂ ਪੁੱਛਿਆ ਕਿ ਮਾਂ-ਪਿਓ ਖੁਦ ਹਸਪਤਾਲ ’ਚ ਰਹਿਣਗੇ ਜਾਂ ਨਹੀਂ, ਬੱਚਿਆਂ ਦੀ ਦੇਖਭਾਲ ਕਿਵੇਂ ਅਤੇ ਕੌਣ ਕਰੇਗਾ, ਇਸ ਲਈ ਅਸੀਂ ਕਿੰਨੇ ਤਿਆਰ ਹਾਂ? 

ਕੇਂਦਰ ਬੋਲਿਆ- ਦਿੱਲੀ ਕੋਲ 400 MT ਦੀ ਸਮਰੱਥਾ
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਦਿੱਲੀ ਨੂੰ ਬੀਤੇ ਦਿਨ 700 ਐੱਮ.ਟੀ. ਆਕਸੀਜਨ ਦਿੱਤੀ ਗਈ ਹੈ, ਉਸ ਤੋਂ ਪਹਿਲਾਂ ਵੀ ਦਿੱਲੀ ਨੂੰ 585 ਐੱਮ.ਟੀ. ਆਕਸੀਜਨ ਦਿੱਤੀ ਗਈ ਸੀ। ਨਾਲ ਹੀ ਕੇਂਦਰ ਨੇ ਕਿਹਾ ਕਿ ਦਿੱਲੀ ਕੋਲ ਆਕਸੀਜਨ ਸਮਰੱਥਾ 400 ਐੱਮ.ਟੀ. ਹੈ। ਕੇਂਦਰ ਨੇ ਕਿਹਾ ਕਿ ਦਿੱਲੀ ਨੂੰ ਦੂਜੇ ਸੂਬਿਆਂ ਦੀ ਵੀ ਆਕਸੀਜਨ ਦੇ ਰਹੇ ਹਾਂ। ਕੇਂਦਰ ਨੇ ਕੋਰਟ ਨੂੰ ਦੱਸਿਆ ਕਿ ਟੈਂਕਰਾਂ ਦੇ ਦੇਰੀ ਨਾਲ ਪਹੁੰਚਣ ਕਾਰਨ ਦਿੱਲੀ ’ਚ ਆਕਸੀਜਨ ਨਹੀਂ ਦੇ ਸਕੇ। 


Rakesh

Content Editor

Related News