SC / ST ਐਕਟ ਦੇ ਵਿਰੋਧ ''ਚ ਕੱਲ ਭਾਰਤ ਬੰਦ ਦੀ ਕਾਲ,ਐੱਮ.ਪੀ. ਨੇਤਾਵਾਂ ਨੇ ਰੱਦ ਕੀਤੇ ਪ੍ਰੋਗਰਾਮ
Wednesday, Sep 05, 2018 - 11:47 AM (IST)

ਨਵੀਂ ਦਿੱਲੀ— ਐੱਸ.ਸੀ./ਐੱਸ.ਸੀ ਐਕਟ ਸੰਸ਼ੋਧਨ ਕਾਰਨ ਕੇਂਦਰ ਸਰਕਾਰ ਵਲੋਂ ਸੁਪਰੀਮ ਕੋਰਟ ਦਾ ਆਦੇਸ਼ ਪਲਟਣ ਤੋਂ ਨਾਰਾਜ਼ ਕਈ ਸੰਗਠਨਾਂ ਨੇ ਵੀਰਵਾਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਸਪਾਕਸ ਸਹਿਤ ਕਰੀਬ 30 ਤੋਂ 35 ਸੰਗਠਨਾਂ ਦੇ ਭਾਰਤ ਬੰਦ ਦਾ ਆਹਵਾਨ ਸਿਰਫ ਸੋਸ਼ਲ ਮੀਡੀਆ 'ਤੇ ਚਲ ਰਿਹਾ ਹੈ। 2 ਅਪ੍ਰੈਲ ਨੂੰ ਹੋਇਆ ਅਨੁਸੂਚਿਤ ਜਾਤੀਆਂ ਦੇ ਸੰਗਠਨਾਂ ਦੇ ਬੰਦ ਸਵਰੂਪ ਵੀ ਅਜਿਹਾ ਹੀ ਸੀ ਪਰ ਉਸ 'ਚ ਵੱਡੇ ਪੈਮਾਨੇ 'ਤੇ ਹਿੰਸਾ ਹੋਈ ਸੀ। ਇਸ ਨੂੰ ਧਿਆਨ 'ਚ ਰੱਖ ਕੇ ਸੁਰੱਖਿਆ ਇੰਤਜ਼ਾਮ ਕੜੇ ਕੀਤੇ ਗਏ ਸਨ। ਪਿਛੜੇ ਵਰਗਾਂ ਨੇ ਜਨਪ੍ਰਤਿਨਿਧੀਆਂ ਦਾ ਘਿਰਾਅ ਕਰ ਕਾਲੇ ਝੰਡੇ ਦਿਖਾਉਣ ਦੀ ਚੇਤਾਵਨੀ ਦਿੱਤੀ ਹੈ। ਇਸ ਦੇ ਚਲਦੇ ਗਵਾਲਿਅਰ-ਚੰਬਲ 'ਚ ਸਾਂਸਦਾਂ, ਮੰਤਰੀਆਂ ਅਤੇ ਵਿਧਾਇਕਾਂ ਨੇ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਪ੍ਰੋਗਰਾਮ ਰੱਦ ਕਰ ਦਿੱਤੇ ਹਨ।
ਪੰਜਾਬ 'ਚ ਅਜੇ ਵੀ ਨਹੀਂ ਅਜਿਹੀ ਕਿਸੇ ਕਾਲ ਦੀ ਸੂਚਨਾ
ਇਸ ਪ੍ਰਸਤਾਵਿਤ ਬੰਦ ਨੂੰ ਲੈ ਕੇ ਹੁਣ ਤਕ ਪੰਜਾਬ ਦੇ ਕਿਸੇ ਵੀ ਜ਼ਿਲੇ 'ਚ ਕਾਲ ਬੰਦ ਦੀ ਸੂਚਨਾ ਨਹੀਂ ਹੈ ਨਾ ਹੀ ਪੰਜਾਬ ਦੇ ਕਿਸੇ ਸੰਗਠਨ ਨੇ ਇਸ ਤਰ੍ਹਾਂ ਦਾ ਦਾਅਵਾ ਕੀਤਾ ਹੈ ਫਿਰ ਵੀ ਸੁਰੱਖਿਆ ਏਜੰਸੀਆਂ ਅਲਰਟ 'ਤੇ ਹਨ। ਅਫਸਰਾਂ ਦਾ ਕਹਿਣਾ ਹੈ ਕਿ ਇਸ ਨੂੰ ਲੈ ਕੇ ਹਾਲਾਂਕਿ ਕੋਈ ਇਨਪੁੱਟ ਨਹੀਂ ਹੈ ਫਿਰ ਵੀ ਅਲਰਟ ਜਾਰੀ ਹੈ।