SBI ਦੀ ਗਾਹਕਾਂ ਨੂੰ ਚਿਤਾਵਨੀ, ਗਲਤੀ ਨਾਲ ਵੀ ਫੋਨ ’ਚ ਨਾ ਰੱਖੋ ਇਹ ਐਪ

06/09/2020 2:05:11 PM

ਗੈਜੇਟ ਡੈਸਕ– ਮੋਬਾਇਲ ਐਪਸ ਰਾਹੀਂ ਦਿਨੋਂ-ਦਿਨ ਵਧਦੇ ਜਾ ਰਹੇ ਧੋਖਾਧੜੀ ਦੇ ਮਾਮਲਿਆਂ ਨੂੰ ਵੇਖਦੇ ਹੋਏ ਸਭ ਤੋਂ ਵੱਡੇ ਬੈਂਕ ਐੱਸ.ਬੀ.ਆਈ. (ਸਟੇਟ ਬੈਂਕ ਆਫ ਇੰਡੀਆ) ਨੇ ਗਾਹਕਾਂ ਲਈ ਇਕ ਚਿਤਾਵਨੀ ਜਾਰੀ ਕੀਤੀ ਹੈ। ਬੈਂਕ ਨੇ ਇਕ ਟਵੀਟ ਰਾਹੀਂ ਲੋਕਾਂ ਨੂੰ ਕਿਸੇ ਵੀ ਅਣਅਧਿਕਾਰਤ ਮੋਬਾਇਲ ਐਪ (unverified App) ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ। ਐੱਸ.ਬੀ.ਆਈ. ਨੇ ਕਿਹਾ ਕਿ ਇਸ ਤਰ੍ਹਾਂ ਦੇ ਮੋਬਾਇਲ ਐਪ ਜਾਅਲਸਾਜ਼ਾਂ ਨੂੰ ਤੁਹਾਡੇ ਡਿਵਾਈਸ ’ਤੇ ਕੰਟਰੋਲ ਰੱਖਣ ਦੇ ਨਾਲ ਹੀ ਤੁਹਾਡੇ ਕਾਨਟੈਕਟ, ਪਾਸਵਰਡ ਅਤੇ ਵਿੱਤੀ ਖਾਤੇ ਤਕ ਦਾ ਐਕਸੈਸ ਦਿਵਾਉਣ ’ਚ ਮਦਦ ਕਰਦੇ ਹਨ। 

ਕੀ ਹੈ SBI ਦਾ ਟਵੀਟ
ਬੈਂਕ ਨੇ ਆਪਣੇ ਟਵੀਟ ’ਚ ਲਿਖਿਆ ਹੈ, ‘ਕੁਝ ਮੋਬਾਇਲ ਐਪਲੀਕੇਸ਼ਨ ਤੁਹਾਡੀਆਂ ਸੰਵੇਦਨਸ਼ੀਲ ਜਾਣਕਾਰੀ ਨਾਲ ਸਮਝੌਤਾ ਕਰਕੇ ਤੁਹਾਡੀ ਨਿੱਜੀ ਜਾਣਕਾਰੀ ਉਜਾਗਰ ਕਰ ਸਕਦੇ ਹਨ। ਐੱਸ.ਬੀ.ਆਈ. ਤੁਹਾਨੂੰ ਐਪਸ ਦੀ ਵਰਤੋਂ ਸਬੰਧੀ ਕੁਝ ਮਹੱਤਵਪੂਰਨ ਜਾਣਕਾਰੀ ਦੱਸ ਰਿਹਾ ਹੈ।’ ਇਸ ਕੈਪਸ਼ਨ ਨਾਲ ਹੀ ਇਕ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਵਿਚ ਗਾਹਕਾਂ ਦੀ ਸੁਰੱਖਿਆ ਤਹਿਤ ਕਈ ਤਰੀਕੇ ਦੱਸੇ ਗਏ ਹਨ। 

 

ਬਚਣ ਦੇ ਤਰੀਕੇ
-ਐੱਸ.ਬੀ.ਆਈ. ਨੇ ਕਿਹਾ ਹੈ ਕਿ ਗਾਹਕਾਂ ਨੂੰ ਹਮੇਸ਼ਾ ਵੈਰੀਫਾਈ ਐਪ ਹੀ ਡਾਊਨਲੋਡ ਕਰਨੇ ਚਾਹੀਦੇ ਹਨ। 
- ਕਿਸੇ ਵੀ ਐਪ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਜਾਂਚ ਕਰ ਲਓ ਕਿ ਉਹ ਕਿਸ ਕੰਪਨੀ ਨੇ ਬਣਾਇਆ ਹੈ ਅਤੇ ਇਹ ਵੈਰੀਫਾਇਡ ਹੈ ਜਾਂ ਨਹੀਂ।
- ਕਿਸੇ ਵੀ ਨਵੇਂ ਐਪ ਨੂੰ ਪਰਮਿਸ਼ਨ ਦਿੰਦੇ ਸਮੇਂ ਸਾਵਧਾਨ ਰਹੋ। ਧਿਆਨ ਰੱਖੋ ਕਿ ਜੋ ਪਰਮਿਸ਼ਨ ਐਪ ਮੰਗ ਰਿਹਾ ਹੈ ਕੀ ਉਹ ਜ਼ਰੂਰੀ ਹੈ?
- ਕਿਸੇ ਵੀ ਐਪ ’ਚ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਜਾਣਕਾਰੀ ਸੇਵ ਨਾ ਕਰੋ। 
- ਆਪਣੇ ਸਮਾਰਟਫੋਨ ਨੂੰ ਨਿਯਮਤ ਰੂਪ ਨਾਲ ਅਪਡੇਟ ਕਰਦੇ ਰਹੋ। 
- ਮੁਫਤ ਦੇ ਸਕਰੀਨਸੇਵਰ ਤੋਂ ਬਚੋ ਕਿਉਂਕਿ ਇਸ ਤਰ੍ਹਾਂ ਦੇ ਐਪ ’ਚ ਇਨਬਿਲਟ ਰਿਸਕ ਲੁਕਿਆ ਹੋ ਸਕਦਾ ਹੈ। 
- ਫਾਰਵਰਡ ਮੈਸੇਜ ’ਚ ਮਿਲਣ ਵਾਲੇ ਕਿਸੇ ਵੀ ਸ਼ੱਕੀ ਲਿੰਕ ’ਤੇ ਕਲਿੱਕ ਨਾ ਕਰੋ। 


Rakesh

Content Editor

Related News