SBI ਦਾ EZ Pay ਕਾਰਡ : ਖਾਤਾ ਖੁੱਲ੍ਹਵਾਏ ਬਿਨਾਂ ਮਿਲਦੀਆਂ ਹਨ ਇਹ ਵਿਸ਼ੇਸ਼ ਸਹੂਲਤਾਂ

Sunday, Jul 26, 2020 - 07:01 PM (IST)

ਨਵੀਂ ਦਿੱਲੀ — ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ 'ਸਟੇਟ ਬੈਂਕ ਈ ਜ਼ੈੱਡ ਪੇ ਕਾਰਡ' ਪੇਸ਼ ਕਰ ਰਿਹਾ ਹੈ। ਇਹ ਕਾਰਡ ਏਟੀਐਮ / ਡੈਬਿਟ ਕਾਰਡ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਕਾਰਡ ਲਈ ਬੈਂਕ ਵਿਚ ਖਾਤਾ ਖੋਲ੍ਹਣ ਦੀ ਜ਼ਰੂਰਤ ਨਹੀਂ ਹੈ। ਇਸ ਦੇ ਨਾਲ ਹੀ ਬੈਂਕ ਤੋਂ ਪੈਸੇ ਕਢਵਾਉਣ ਅਤੇ ਹੋਰ ਗਤੀਵਿਧੀਆਂ ਲਈ ਕੋਈ ਵਾਧੂ ਚਾਰਜ ਨਹੀਂ ਅਦਾ ਕਰਨਾ ਹੋਵੇਗਾ।

ਐਸਬੀਆਈ ਈ ਜ਼ੈਡ-ਪੇ ਕਾਰਡ ਦੀ ਵਰਤੋਂ ਪਿੰਨ ਰਾਂਹੀ ਸਾਰੇ ਸਟੇਟ ਬੈਂਕ ਦੇ ਏ.ਟੀ.ਐਮਜ਼ 'ਤੇ , ਦੁਕਾਨਾਂ ਜਾਂ ਫਿਰ ਹੋਰ ਥਾਂ ਖਰੀਦਦਾਰੀ ਲਈ ਦਸਤਖਤ ਕਰਕੇ ਅਤੇ ਈ-ਕਾਮਰਸ ਟ੍ਰਾਂਜੈਕਸ਼ਨ ਲਈ ਇੰਟਰਨੈਟ 'ਤੇ ਸੁਰੱਖਿਅਤ 'ਵੀਜ਼ਾ ਦੁਆਰਾ ਤਸਦੀਕ' ਰਾਹੀਂ ਕੀਤੀ ਜਾ ਸਕਦੀ ਹੈ। ਕਾਰਡ ਵਿਚ ਬਚੀ ਰਕਮ ਬਾਰੇ ਜਾਣਕਾਰੀ ਸਟੇਟ ਬੈਂਕ ਦੇ ਏਟੀਐਮ ਜਾਂ ਇੰਟਰਨੈਟ ਰਾਹੀਂ ਮੁਫਤ 'ਚ ਹਾਸਲ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਚੀਨ ਨੂੰ ਇਕ ਹੋਰ ਝਟਕਾ ਦੇਣ ਦੀ ਤਿਆਰੀ 'ਚ ਰੇਲਵੇ, ਹੋਵੇਗਾ ਖਰੀਦ ਪ੍ਰਕਿਰਿਆ ਵਿਚ ਵੱਡਾ ਬਦਲਾਅ

ਕੀ ਹੈ ਸਟੇਟ ਬੈਂਕ ਦਾ 'ਈ ਜ਼ੈਡ ਪੇਅ' ਕਾਰਡ 

ਐਸਬੀਆਈ ਦੀ ਵੈਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਜ਼ਰੂਰੀ ਨਹੀਂ ਹੈ ਕਿ ਵਿਅਕਤੀ ਐਸਬੀਆਈ ਖਾਤਾ ਧਾਰਕ ਹੋਵੇ। ਕੋਈ ਵੀ ਵਿਅਕਤੀ ਆਪਣੀ ਨਿੱਜੀ ਸਮਰੱਥਾ ਵਿਚ ਇੱਕ ਈਜ਼ੈਡ-ਪੇਅ ਕਾਰਡ ਪ੍ਰਾਪਤ ਕਰ ਸਕਦਾ ਹੈ। ਡਿਜੀਟਲ ਅਦਾਇਗੀਆਂ ਨੂੰ ਉਤਸ਼ਾਹਤ ਕਰਨ ਲਈ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਸਾਲ ਦੇ ਸ਼ੁਰੂ ਵਿਚ ਇੱਕ ਨਵਾਂ ਪ੍ਰੀਪੇਡ ਭੁਗਤਾਨ ਸਾਧਨ ਜਾਰੀ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ। ਯਾਨੀ ਕਿ ਬੈਂਕ ਹੁਣ ਏਟੀਐਮ ਤੋਂ ਇਲਾਵਾ ਨਵੇਂ ਪ੍ਰੀਪੇਡ ਕਾਰਡ ਜਾਰੀ ਕਰਨਗੇ। ਨਵੇਂ ਪ੍ਰੀਪੇਡ ਕਾਰਡ ਦੀ ਵਰਤੋਂ ਦੂਜੇ ਸਟੋਰਾਂ 'ਤੇ ਖਰੀਦਦਾਰੀ ਅਤੇ ਭੁਗਤਾਨ ਲਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ :ਅਗਸਤ ਤੋਂ ਬਦਲੇਗੀ ਰੇਲ ਮਹਿਕਮੇ ਦੀ ਵੈੱਬਸਾਈਟ, ਮਿਲਣਗੀਆਂ ਹਵਾਈ ਅੱਡੇ ਵਰਗੀਆਂ ਸਹੂਲਤਾਂ

ਤਨਖਾਹ ਕਰਮਚਾਰੀਆਂ ਲਈ ਇੱਕ ਬਿਹਤਰ ਵਿਕਲਪ 

ਬੈਂਕ ਦਾ ਕਹਿਣਾ ਹੈ ਕਿ ਸਟੇਟ ਬੈਂਕ ਈਜ਼ੀ-ਪੇਅ ਕਾਰਡ ਇਕ ਪਲਾਸਟਿਕ ਪ੍ਰੀਪੇਡ ਕਾਰਡ ਹੈ ਜੋ ਵੀਜ਼ਾ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਜਾਰੀ ਕੀਤਾ ਜਾਂਦਾ ਹੈ। ਸਮੇਂ-ਸਮੇਂ 'ਤੇ ਭੁਗਤਾਨ ਕਰਨ ਲਈ ਇਹ ਇਕ ਚੰਗਾ ਉਤਪਾਦ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਕੰਪਨੀਆਂ ਲਈ ਵੱਖ-ਵੱਖ ਥਾਵਾਂ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਤਨਖਾਹ ਦੇਣਾ ਮੁਸ਼ਕਲ ਹੈ। ਅਜਿਹੀ ਸਥਿਤੀ ਵਿਚ ਉਨ੍ਹਾਂ ਕਾਰਡ 'ਚ ਤਨਖਾਹ ਭਰ ਕੇ ਕਰਮਚਾਰੀ ਨੂੰ ਤੁਰੰਤ ਭੁਗਤਾਨ ਯਕੀਨੀ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਆਨਲਾਈਨ ਖਰੀਦਦਾਰੀ ਕਰਨ ਵਾਲਿਆਂ ਲਈ ਵੱਡੀ ਖ਼ਬਰ, 27 ਜੁਲਾਈ ਤੋਂ ਲਾਗੂ ਹੋਣਗੇ ਨਵੇਂ ਨਿਯਮ

ਸਟੇਟ ਬੈਂਕ ਈ ਜ਼ੈੱਡ ਪੇ ਕਾਰਡ ਦੀਆਂ ਵਿਸ਼ੇਸ਼ਤਾਵਾਂ

  • ਇਹ ਕਾਰਡ ਸਟੇਟ ਬੈਂਕ ਆਫ਼ ਇੰਡੀਆ ਦੀਆਂ ਸਾਰੀਆਂ ਸ਼ਾਖਾਵਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਸਟੇਟ ਬੈਂਕ ਈਜ਼ੀ-ਪੇਅ ਕਾਰਡ ਨੂੰ ਵਾਰ-ਵਾਰ ਲੋਡ ਕੀਤਾ ਜਾ ਸਕਦਾ ਹੈ।
  • ਘੱਟੋ ਘੱਟ ਰਕਮ 500 / - ਰੁਪਏ ਅਤੇ ਵੱਧ ਤੋਂ ਵਧ ਰਕਮ 1,00,000 / - ਰੁਪਏ ਹੈ।
  • ਸਾਰੇ ਸਟੇਟ ਬੈਂਕ ਏਟੀਐਮਜ਼ 'ਤੇ ਪਿੰਨ ਰਾਂਹੀ ਸਟੇਟ ਬੈਂਕ ਈਜੀ ਪੇਅ ਕਾਰਡ ਦੀ ਵਰਤੋਂ ਵਪਾਰਕ ਅਦਾਰਿਆਂ, ਈ-ਕਾਮਰਸ ਟ੍ਰਾਂਜੈਕਸ਼ਨਾਂ ਲਈ ਕੀਤੀ ਜਾ ਸਕਦੀ ਹੈ।
  • ਹਰ ਵਾਰ ਲੋਡ ਕਰਨ ਲਈ ਜੀਐਸਟੀ ਸਮੇਤ 10 ਰੁਪਏ ਦਾ ਭੁਗਤਾਨ ਕਰਨਾ ਪਏਗਾ
  • ਕਾਰਡ ਧਾਰਕ ਘਰ ਬੈਠੇ ਮੁਫ਼ਤ  'ਚ  https://prepaid.onlinesbi.com ਰਾਹੀਂ  ਸਟੇਟ ਬੈਂਕ ਈਜ਼ੀ-ਪੇਅ ਕਾਰਡ ਵਿਚ ਬੈਲੇਂਸ ਦੀ ਜਾਂਚ ਕਰ ਸਕਦੇ ਹਨ। ਇਸ ਤੋਂ ਇਲਾਵਾ ਇਹ ਜਾਣਕਾਰੀ ਭਾਰਤ ਦੇ ਕਿਸੇ ਵੀ ਸਟੇਟ ਬੈਂਕ ਏਟੀਐਮ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
  • ਕਾਰਡ ਦੀ ਵੈਧਤਾ ਮਿਆਦ ਕਾਰਡ ਜਾਰੀ ਹੋਣ ਦੀ ਤਰੀਕ ਤੋਂ ਦਸ ਸਾਲ ਹੈ।
  • ਏਟੀਐਮ ਤੋਂ ਨਕਦ ਕਢਵਾਉਣ ਦੀ ਰੋਜ਼ਾਨਾ ਸੀਮਾ 40,000 ਰੁਪਏ ਹੈ। ਵਧੇਰੇ ਜਾਣਕਾਰੀ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ- https://sbi.co.in/hi/web/personal-banking/state-bank-ez-pay-card

ਇਹ ਵੀ ਪੜ੍ਹੋ : ਪੈਟਰੋਲ ਪੰਪ ਚਾਲਕਾਂ 'ਤੇ ਨਕੇਲ ਕੱਸਣ ਦੀ ਤਿਆਰੀ, ਤੇਲ ਚੋਰੀ ਕਰਨ ਦੇ ਮਾਮਲੇ 'ਚ ਰੱਦ ਹੋਵੇਗਾ ਲਾਇਸੈਂਸ


Harinder Kaur

Content Editor

Related News