175 ਕਰੋੜ ਦਾ ਘਪਲਾ, SBI ਦਾ ਮੈਨੇਜਰ ਗ੍ਰਿਫ਼ਤਾਰ

Friday, Aug 30, 2024 - 10:19 AM (IST)

ਹੈਦਰਾਬਾਦ (ਇੰਟ.)- ਹੈਦਰਾਬਾਦ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਇਕ ਬ੍ਰਾਂਚ ਦੇ ਮੈਨੇਜਰ ਅਤੇ ਉਸ ਦੇ ਸਾਥੀ ਨੂੰ 175 ਕਰੋੜ ਰੁਪਏ ਦੇ ਵੱਡੇ ਬੈਂਕ ਫਰਾਡ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਮਸ਼ੀਰ ਗੰਜ ਖੇਤਰ ਦੀ ਐੱਸ.ਬੀ.ਆਈ. ਬ੍ਰਾਂਚ ਦੇ ਮੈਨੇਜਰ ਮਦੂ ਬਾਬੂ ਗਲੀ ਅਤੇ ਇਕ ਜਿਮ ਟ੍ਰੇਨਰ ਉਪਾਧਿਆਏ ਸੰਦੀਪ ਸ਼ਰਮਾ ਦੀ ਇਸ ਘਪਲੇ ’ਚ ਗ੍ਰਿਫ਼ਤਾਰੀ ਹੋਈ ਹੈ। ਇਸ ਗ੍ਰਿਫ਼ਤਾਰੀ ਤੋਂ ਬਾਅਦ ਸਥਾਨਕ ਲੋਕਾਂ ਨੂੰ ਭਾਜੜਾਂ ਪੈ ਗਈਆਂ ਹਨ।

ਸਾਈਬਰ ਸਕਿਓਰਿਟੀ ਬਿਊਰੋ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ। ਦੋਸ਼ ਹੈ ਕਿ ਬ੍ਰਾਂਚ ਮੈਨੇਜਰ ਅਤੇ ਉਸ ਦਾ ਸਾਥੀ ਧੋਖਾਦੇਹੀ ਕਰਨ ਵਾਲੇ ਗਿਰੋਹ ਨਾਲ ਮਿਲ ਕੇ ਮੌਜੂਦਾ ਖਾਤੇ ਖੋਲ੍ਹਣ ’ਚ ਮਦਦ ਕਰ ਰਹੇ ਸਨ। ਇਸ ਤੋਂ ਇਲਾਵਾ ਉਹ ਫੰਡਾਂ ਦੀ ਨਿਕਾਸੀ ’ਚ ਮਦਦ ਕਰ ਰਹੇ ਸਨ ਅਤੇ ਪੈਸੇ ਦੇ ਲੈਣ-ਦੇਣ ਨੂੰ ਲਾਭ ਲਈ ਅੰਜਾਮ ਦੇ ਰਹੇ ਸਨ। ਸਾਈਬਰ ਸਕਿਓਰਿਟੀ ਬਿਊਰੋ ਦੇ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਕੰਮਾਂ ਦੇ ਬਦਲੇ ’ਚ ਉਨ੍ਹਾਂ ਨੂੰ ਕਮੀਸ਼ਨ ਮਿਲ ਰਹੀ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News