ਘਰ ਕੋਲ ਮਿਲੇ ਕੋਬਰਾ ਦੇ 100 ਬੱਚੇ ,ਲੋਕ ਪਤੀਲੇ 'ਚ ਰੱਖ ਕੇ ਕਰਨ ਲੱਗੇ ਪੂਜਾ

07/07/2020 2:15:59 PM

ਨੈਸ਼ਨਲ ਡੈਸਕ- ਜੁਲਾਈ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਸਾਵਣ ਮਹੀਨੇ ਦੀ ਸ਼ੁਰੂਆਤ ਹੋਈ। ਤਾਲਾਬੰਦੀ ਕਾਰਨ ਮੰਦਰਾਂ 'ਚ ਭੀੜ ਨਹੀਂ ਦਿੱਸੀ। ਉੱਥੇ ਹੀ ਮੱਧ ਪ੍ਰਦੇਸ਼ ਦੇ ਬੈਤੂਲ 'ਚ ਇਕ ਬਿਲ 'ਚ ਕੋਬਰਾ ਦੇ 100 ਤੋਂ ਵੱਧ ਬੱਚਿਆਂ ਨੂੰ ਦੇਖ ਕੇ ਸਨਸਨੀ ਫੈਲ ਗਈ। ਪਿੰਡ ਦੇ ਵੱਡੇ ਬਜ਼ੁਰਗਾਂ ਨੇ ਇਸ ਨੂੰ ਚਮਤਕਾਰ ਦੱਸਿਆ। ਸਾਵਣ ਦੇ ਮਹੀਨੇ 'ਚ ਇੰਨੇ ਸੱਪਾਂ ਦਾ ਇਕੱਠੇ ਦਿੱਸਣਾ ਸ਼ੁੱਭ ਮੰਨ ਕੇ ਲੋਕਾਂ ਨੇ ਉਨ੍ਹਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਸਾਵਣ ਦੇ ਮਹੀਨੇ 'ਚ ਇੰਨੇ ਸੱਪਾਂ ਦਾ ਇਕੱਠੇ ਦਿੱਸਣਾ ਸ਼ੁੱਭ ਮੰਨ ਲੋਕਾਂ ਨੇ ਉਨ੍ਹਾਂ ਦੀ ਪੂਜਾ ਕਰਨਾ ਸ਼ੁਰੂ ਕਰ ਦਿੱਤੀ। ਪਿੰਡ ਦੇ ਕਿਸਾਨ ਚਿੰਧੂ ਪਾਟਨਕਰ ਦੇ ਘਰ ਕੋਲ ਇਕ ਬਿਲ 'ਚੋਂ ਨਿਕਲੇ ਇਨ੍ਹਾਂ ਸੱਪਾਂ ਨੂੰ ਇਕ ਪਤੀਲੇ 'ਚ ਰੱਖਿਆ ਗਿਆ ਅਤੇ ਉਨ੍ਹਾਂ ਦੀ ਪੂਜਾ ਕੀਤੀ ਗਈ। ਉੱਥੇ ਹੀ ਜਦੋਂ ਜੰਗਲਾਤ ਵਿਭਾਗ ਦੀ ਟੀਮ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਹ ਭੋਰੂਢਾਣਾ ਪਿੰਡ ਪਹੁੰਚੀ।

PunjabKesariਟੀਮ ਨੇ ਇਨ੍ਹਾਂ ਸੱਪ ਦੇ ਬੱਚਿਆਂ ਨੂੰ ਬਰਾਮਦ ਕਰ ਕੇ ਉਨ੍ਹਾਂ ਨੂੰ ਜੰਗਲ 'ਚ ਛੱਡ ਦਿੱਤਾ। ਉੱਥੇ ਹੀ ਟੀਮ ਅਧਿਕਾਰੀ ਵਿਜੇ ਕਰਨ ਵਰਮਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ ਪਿੰਡ ਵਾਲਿਆਂ ਨੇ ਕਿਹਾ ਕਿ ਸਾਵਣ ਹੀ ਇਕ ਅਜਿਹਾ ਮਹੀਨਾ ਹੈ, ਜਦੋਂ ਸੱਪਾਂ ਨੂੰ ਮਾਰਨ ਦੀ ਬਜਾਏ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ, ਇਸ ਲਈ ਸਾਰਿਆਂ ਨੇ ਉਨ੍ਹਾਂ ਸੱਪਾਂ ਦੀ ਪੂਜਾ ਕੀਤੀ।

ਦੱਸਣਯੋਗ ਹੈ ਕਿ ਸੱਪ ਨੂੰ ਭਗਵਾਨ ਸ਼ਿਵ ਦੇ ਗਲੇ ਦਾ ਸ਼ਿੰਗਾਰ ਮੰਨਿਆ ਜਾਂਦਾ ਹੈ। ਭੋਲੇਨਾਥ ਦੇ ਗਲੇ 'ਚ ਹਮੇਸ਼ਾ ਇਕ ਨਾਗ ਸੁਸ਼ੋਭਿਤ ਰਹਿੰਦਾਹੈ। ਬਾਰਸ਼ ਦੇ ਮੌਸਮ 'ਚ ਬਿਲਾਂ 'ਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਸੱਪ ਉੱਥੋਂ ਨਿਕਲ ਕੇ ਸੁਰੱਖਿਅਤ ਥਾਂਵਾਂ ਦੀ ਤਲਾਸ਼ 'ਚ ਲੋਕਾਂ ਦੇ ਘਰਾਂ 'ਚ ਲੁਕ ਜਾਂਦੇ ਹਨ। ਕੋਬਰਾ ਕਾਫ਼ੀ ਖਤਰਨਾਕ ਹੁੰਦਾ ਹੈ, ਅਜਿਹੇ 'ਚ ਉਨ੍ਹਾਂ ਦਾ ਘਰੋਂ ਨਿਕਲਣਾ ਖਤਰੇ ਤੋਂ ਘੱਟ ਨਹੀਂ ਹੈ।


DIsha

Content Editor

Related News