ਸਤਪਾਲ ਮਲਿਕ ਦੇ ਸਲਾਹਕਾਰ ਵਿਜੇ ਕੁਮਾਰ ਨੇ ਦਿੱਤਾ ਅਸਤੀਫਾ
Wednesday, Oct 30, 2019 - 09:12 PM (IST)

ਜੰਮੂ – ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਿਤ ਸੂਬਾ ਬਣਨ ਤੋਂ ਇਕ ਦਿਨ ਪਹਿਲਾਂ ਰਾਜਪਾਲ ਸਤਪਾਲ ਮਲਿਕ ਦੇ ਸਲਾਹਕਾਰ ਕੇ. ਵਿਜੇ ਕੁਮਾਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਕ ਨਵੰਬਰ ਤੋਂ ਪ੍ਰਸ਼ਾਸਨ ਦੀ ਵਾਗਡੋਰ ਨਵੇਂ ਉਪ ਰਾਜਪਾਲ ਜੀ. ਸੀ. ਮੁਰਮੂ ਸੰਭਾਲਣਗੇ। ਮੌਜੂਦਾ ਰਾਜਪਾਲ ਮਲਿਕ ਨੂੰ ਗੋਆ ਦਾ ਰਾਜਪਾਲ ਬਣਾ ਦਿੱਤਾ ਗਿਆ ਹੈ।