ਸਤਪਾਲ ਮਹਾਰਾਜ ਨੇ ਗੈਰਸੈਂਣ ਨੂੰ ਜ਼ਿਲਾ ਘੋਸ਼ਿਤ ਕਰਨ ਦੀ ਕੀਤੀ ਮੰਗ

Friday, Mar 30, 2018 - 02:01 PM (IST)

ਸਤਪਾਲ ਮਹਾਰਾਜ ਨੇ ਗੈਰਸੈਂਣ ਨੂੰ ਜ਼ਿਲਾ ਘੋਸ਼ਿਤ ਕਰਨ ਦੀ ਕੀਤੀ ਮੰਗ

ਉਤਰਾਖੰਡ— ਸੈਰ ਸਪਾਟਾ ਮੰਤਰੀ ਸਤਪਾਲ ਮਹਾਰਾਜ ਨੇ ਗੈਰਸੈਂਣ ਨੂੰ ਰਾਜਧਾਨੀ ਘੋਸ਼ਿਤ ਕਰਨ ਤੋਂ ਪਹਿਲੇ ਇਕ ਜਿਲਾ ਘੋਸ਼ਿਤ ਕਰਨ ਦੀ ਮੰਗ ਕੀਤੀ ਹੈ। ਸਤਪਾਲ ਮਹਾਰਾਜ ਦਾ ਕਹਿਣਾ ਹੈ ਕਿ ਜਦੋਂ ਉਥੇ ਕੋਈ ਵੀ.ਆਈ. ਪੀ ਨੇਤਾ ਜਾਂਦਾ ਹੈ ਤਾਂ ਚਮੋਲੀ ਤੋਂ ਪ੍ਰਸ਼ਾਸਨ 15 ਦਿਨ ਲਈ ਗੈਰਸੈਂਣ ਆ ਜਾਂਦਾ ਹੈ। ਜਿਸ ਨਾਲ ਚਮੋਲੀ ਵਾਸੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਤਪਾਲ ਮਹਾਰਾਜ ਨੇ ਗੈਰਸੈਂਣ 'ਚ ਪੁਲਸ ਚੌਕੀ ਸਥਾਪਿਤ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਗੈਰਸੈਂਣ 'ਚ ਜਿਸ ਤਰੀਕੇ ਨਾਲ ਘਟਨਾ ਹੋਈ ਅਤੇ ਉਸ ਦੇ ਬਾਅਦ ਐਫ.ਆਈ.ਆਰ ਦਰਜ ਕਰਵਾਈ ਗਈ ਤਾਂ ਪਤਾ ਚੱਲਿਆ ਕਿ ਇੱਥੇ ਪਟਵਾਰੀ ਚੌਕੀ ਹੈ, ਜਿਸ ਨਾਲ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। 
ਸੈਰ ਸਪਾਟਾ ਮੰਤਰੀ ਨੇ ਦਾਵਆ ਕੀਤਾ ਕਿ ਆਲ ਵੇਦਰ ਰੋਡ ਨਿਰਮਾਣ ਨਾਲ ਚਾਰ ਧਾਮ ਯਾਤਰਾ 'ਤੇ ਕੋਈ ਅਸਰ ਨਹੀਂ ਪਵੇਗਾ। ਸਤਪਾਲ ਮਹਾਰਾਜ ਨੇ ਕਿਹਾ ਕਿ ਹਾਲ 'ਚ ਹੀ ਆਨ ਲਾਈਨ ਰਜਿਸਟ੍ਰੇਸ਼ਨ ਅਤੇ ਫੋਟੋ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਇਸ ਵਾਰ ਯਾਤਰੀਆਂ ਦੀ ਸੰਖਿਆ 'ਚ ਵਾਧਾ ਹੋਵੇਗਾ। ਸੈਰ ਸਪਾਟੇ ਨੂੰ ਬੜਾਵਾ ਦੇਣ ਲਈ ਅਸੀਂ ਗਰੁੱਪ ਦਾ ਨਿਰਮਾਣ ਕਰ ਰਹੇ ਹਾਂ, ਜਿਸ ਬਾਰੇ ਕਈ ਕੰਪਨੀਆਂ ਨਾਲ ਗੱਲ ਚੱਲ ਰਹੀ ਹੈ।


Related News