ਕੁੱਤੇ ਦੇ ਵੱਢਣ ''ਤੇ ਨੌਜਵਾਨਾਂ ਨੇ ਕੀਤੀ ਮਾਲਕ ਦੀ ਹੱਤਿਆ

Friday, Mar 29, 2019 - 01:33 PM (IST)

ਕੁੱਤੇ ਦੇ ਵੱਢਣ ''ਤੇ ਨੌਜਵਾਨਾਂ ਨੇ ਕੀਤੀ ਮਾਲਕ ਦੀ ਹੱਤਿਆ

ਸਤਨਾ-ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ 'ਚ ਕੁੱਤੇ ਦੇ ਵੱਢਣ 'ਤੇ 2 ਨੌਜਵਾਨਾਂ ਨੇ ਕੁੱਤੇ ਦੇ ਮਾਲਕ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਹੱਤਿਆਕਾਂਡ ਦਾ ਖੁਲਾਸਾ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਲੇ ਦੇ ਐੱਸ. ਪੀ. ਨੇ ਦੱਸਿਆ ਕਿ ਦੋਹਾਂ ਨੌਜਵਾਨਾਂ ਨੇ ਕੁੱਤੇ ਦੇ ਮਾਲਕ ਤੋਂ ਬਦਲਾ ਲੈਣ ਲਈ ਪਹਿਲਾਂ ਉਸ ਨੂੰ ਸ਼ਰਾਬ ਪਿਲਾਈ ਅਤੇ ਫਿਰ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ।

ਮਿਲੀ ਜਾਣਕਾਰੀ ਮੁਤਾਬਕ ਇਹ ਸਨਸਨੀਖੇਜ਼ ਹੱਤਿਆ ਦੋ ਦਿਨ ਪਹਿਲਾਂ ਹੀ ਅਮਦਰਾ ਥਾਣਾ ਖੇਤਰ ਦੇ ਕੁਠਿਲ ਪਿੰਡ 'ਚ ਵਾਪਰੀ। ਇਥੇ ਖੇਤ 'ਚ ਇਕ ਸਿਰ ਕੱਟੀ ਲਾਸ਼ ਮਿਲੀ ਸੀ। ਘਟਨਾ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਸਰ ਗਿਆ। ਸ਼ੱਕ ਦੇ ਆਧਾਰ 'ਤੇ ਪੁਲਸ ਨੇ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਅਤੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਦੋਸ਼ੀਆਂ ਨੇ ਆਪਣਾ ਜੁਰਮ ਸਵੀਕਾਰ ਕੀਤਾ। ਦੋਵਾਂ ਦੋਸ਼ੀਆਂ ਨੇ ਦੱਸਿਆ ਕਿ ਮ੍ਰਿਤਕ ਸੰਜੂ ਯਾਦਵ ਦੇ ਕੁੱਤੇ 'ਜੈਕੀ' ਨੇ ਉਨ੍ਹਾਂ ਨੂੰ ਵੱਢ ਲਿਆ ਸੀ। ਇਸ ਗੱਲ 'ਤੇ ਉਹ ਸੰਜੂ ਯਾਦਵ ਨਾਲ ਨਾਰਾਜ਼ ਸਨ। ਦੋਹਾਂ ਨੇ ਪਹਿਲਾਂ ਸੰਜੂ ਨੂੰ ਪਿੰਡ ਦੇ ਬਾਹਰ ਸੱਦਿਆ, ਸ਼ਰਾਬ ਪਿਲਾਈ ਤੇ ਫਿਰ ਹੱਤਿਆ ਕਰ ਦਿੱਤੀ।


author

Iqbalkaur

Content Editor

Related News