ਆਖਰਕਾਰ ਕਿਵੇਂ ਟੁੱਟਿਆ 264 ਕਰੋੜ ਦੀ ਲਾਗਤ ਵਾਲਾ ''ਸੱਤਰਘਾਟ ਸੇਤੂ'', ਬਿਹਾਰ ਸਰਕਾਰ ਨੇ ਦੱਸੀ ਵਜ੍ਹਾ

07/20/2020 2:27:39 PM

ਬਿਹਾਰ— ਦੇਸ਼ ਭਰ 'ਚ ਇਸ ਸਮੇਂ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਕੋਰੋਨਾ ਆਫ਼ਤ ਤੋਂ ਬਾਅਦ ਹੁਣ ਕਈ ਸੂਬਿਆਂ 'ਚ ਕੁਦਰਤ ਦੀ ਮਾਰ ਪੈ ਰਹੀ ਹੈ। ਬਿਹਾਰ ਵਿਚ ਬੀਤੇ ਦਿਨੀਂ ਇਕ ਪੁਲ ਢਹਿ-ਢੇਰੀ ਹੋ ਗਿਆ। ਇਸ ਪੁਲ ਦਾ ਨਾਂ ਸੱਤਰਘਾਟ ਸੇਤੂ ਹੈ, ਜਿਸ ਦੇ ਨਿਰਮਾਣ 'ਚ ਕੁੱਲ 264 ਕਰੋੜ ਰੁਪਏ ਖਰਚ ਕੀਤੇ ਗਏ ਸਨ। ਇਸ ਪੁਲ ਦੇ ਢਹਿ ਜਾਣ ਕਾਰਨ ਬਿਹਾਰ ਵਿਚ ਸਿਆਸੀ ਭੂਚਾਲ ਆ ਗਿਆ ਹੈ। ਅਜੇ ਤੱਕ ਕਿਸੇ ਨੂੰ ਸਮਝ 'ਚ ਨਹੀਂ ਆਇਆ ਕਿ ਆਖਰਕਾਰ ਪੁਲ ਕਿਵੇਂ ਟੁੱਟਿਆ। ਬਿਹਾਰ ਦੇ ਗੋਪਾਲਗੰਜ 'ਚ ਸਥਿਤ ਸੱਤਰਘਾਟ ਪੁਲ ਹਾਦਸੇ ਦੀ ਚਰਚਾ ਦੇਸ਼ ਵਿਚ ਹੋ ਰਹੀ ਹੈ। 

PunjabKesari

ਦੱਸ ਦੇਈਏ ਕਿ ਪੁਲ ਦੇ ਢਹਿ ਜਾਣ ਕਾਰਨ ਲੋਕਾਂ ਦੇ ਆਉਣ-ਜਾਣ ਦਾ ਲਿੰਕ ਖਤਮ ਹੋ ਗਿਆ ਹੈ। ਸਵਾਲ ਇਹ ਉਠਦਾ ਹੈ ਕਿ ਪਾਣੀ ਦੇ ਜ਼ਿਆਦਾ ਵਹਾਅ ਨਾਲ ਇਹ ਪੁਲ ਟੁੱਟਿਆ ਜਾਂ ਇਸ ਦੇ ਪਿੱਛੇ ਪੁਲ ਨਿਰਮਾਣ ਕੰਪਨੀ ਦੀ ਭੂਮਿਕਾ ਰਹੀ। ਪੁਲ ਨੂੰ ਬਣਾਉਣ ਲਈ 264 ਕਰੋੜ ਰੁਪਏ ਖਰਚੇ ਗਏ ਸਨ। ਬਿਹਾਰ ਸਰਕਾਰ ਪੁਲ ਦੇ ਢਹਿ ਜਾਣ 'ਤੇ ਜ਼ਿੰਮੇਵਾਰੀ ਤੈਅ ਕਰਨ ਦੀ ਬਜਾਏ ਇਸ ਦੀ ਪਿੱਛੇ ਦੀ ਵਜ੍ਹਾ ਕੁਦਰਤੀ ਆਫ਼ਤ ਦੱਸ ਰਹੀ ਹੈ। ਸਿੱਧ-ਸਿੱਧੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਬਿਹਾਰ ਸਰਕਾਰ ਨੇ ਕੁਦਰਤ ਨੂੰ ਹੀ ਇਸ ਪੁਲ ਦੇ ਢਹਿ ਜਾਣ ਲਈ ਜ਼ਿੰਮੇਵਾਰ ਮੰਨਿਆ ਹੈ। 

ਇਹ ਵੀ ਪੜ੍ਹੋ: ਬਿਹਾਰ : 29 ਦਿਨ ਬਾਅਦ ਹੀ ਢਹਿ-ਢੇਰੀ ਹੋਇਆ 264 ਕਰੋੜ ਦਾ ਪੁਲ, ਨਿਤੀਸ਼ ਨੇ ਕੀਤਾ ਸੀ ਉਦਘਾਟਨ

ਖਾਸ ਗੱਲ ਇਹ ਵੀ ਹੈ ਕਿ ਕਰੀਬ-ਕਰੀਬ ਇਕ ਮਹੀਨੇ ਪਹਿਲਾਂ ਯਾਨੀ ਕਿ 16 ਜੂਨ ਨੂੰ ਨਿਤੀਸ਼ ਕੁਮਾਰ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਇਸ ਪੁਲ ਦਾ ਉਦਘਾਟਨ ਕੀਤਾ ਸੀ। ਸਾਲ 2012 'ਚ ਪੁਲ ਦਾ ਨਿਰਮਾਣ ਕੰਮ ਸ਼ੁਰੂ ਹੋਇਆ ਸੀ। 8 ਸਾਲ ਦੇ ਲੰਬੇ ਵਕਫ਼ੇ ਮਗਰੋਂ ਬਣ ਕੇ ਤਿਆਰ ਹੋਇਆ ਇਹ ਪੁਲ 29 ਦਿਨ ਵੀ ਨਹੀਂ ਚੱਲ ਸਕਿਆ। ਸਾਬਕਾ ਸੰਸਦ ਮੈਂਬਰ ਯਾਦਵ ਦਾ ਕਹਿਣਾ ਹੈ ਕਿ ਇਹ 264 ਕਰੋੜ ਲੁੱਟ ਦਾ ਮਾਮਲਾ ਹੈ, ਜਿਸ ਨੂੰ ਮਹਿਕਮੇ ਤੋਂ ਜਾਂਚ ਕਰਵਾ ਕੇ ਰਫਾ-ਦਫਾ ਕਰਨ ਦੀ ਸਰਕਾਰ ਦੀ ਮੰਸ਼ਾ ਨੂੰ ਕਦੇ ਸਫਲ ਨਹੀਂ ਹੋਣ ਦੇਣਗੇ। ਇਸ ਪੁਲ 'ਚ ਹੋਏ ਭ੍ਰਿਸ਼ਟਾਚਾਰ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ।


Tanu

Content Editor

Related News