ਪਰਾਲੀ ਸਾੜਨ ਵਾਲਿਆਂ ''ਤੇ ਰਹੇਗੀ ਸੈਟੇਲਾਈਟ ਦੀ ਨਜ਼ਰ, ਹੋਵੇਗੀ ਸਖਤ ਕਾਰਵਾਈ

10/17/2019 4:34:30 PM

ਸੋਨੀਪਤ—ਹਰਿਆਣਾ 'ਚ ਪਰਾਲੀ ਸਾੜ੍ਹਨ ਵਾਲਿਆਂ 'ਤੇ ਸੈਟੇਲਾਈਟ ਰਾਹੀਂ ਨਜ਼ਰ ਰੱਖੀ ਜਾਵੇਗੀ ਅਤੇ ਜੋ ਵੀ ਅਜਿਹਾ ਕਰੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸੋਨੀਪਤ ਦੇ ਡਿਪਟੀ ਕਮਿਸ਼ਨਰ ਡਾ. ਅੰਸ਼ਜ ਸਿੰਘ ਨੇ ਅੱਜ ਇੱਥੇ ਖੇਤੀ ਵਿਭਾਗ ਵੱਲੋਂ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਸਮੇਂ ਇਹ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਹਿਸਾਰ ਸਥਿਤ ਹਰਸੈਕ ਸਮੁੱਚੇ ਜ਼ਿਲੇ 'ਤੇ ਨਜ਼ਰ ਰੱਖੇਗਾ ਅਤੇ ਜਿੱਥੇ ਕਦੀ ਵੀ ਪਰਾਲੀ ਸਾੜੀ ਜਾਵੇਗੀ ਉਸ ਦੇ ਫੋਟੋ ਸੈਟੇਲਾਈਟ ਰਾਹੀਂ ਸੰਬੰਧਿਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਕੋਲ ਪਹੁੰਚਾਏਗਾ ਅਤੇ ਸੰਬੰਧਿਤ ਕਿਸਾਨਾਂ ਖਿਲਾਫ ਐੱਫ. ਆਈ. ਆਰ. ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਵਾਤਾਵਾਰਨ ਸੁਰੱਖਿਆ ਸੰਬੰਧੀ ਇਸ ਵਾਰ ਝੋਨੇ ਦੇ ਸੀਜ਼ਨ 'ਚ ਇਹ ਯਕੀਨੀ ਕੀਤਾ ਜਾਵੇਗਾ ਕਿ ਕੋਈ ਵੀ ਕਿਸਾਨ ਪਰਾਲੀ ਨਾ ਸਾੜੇ। ਉਨ੍ਹਾਂ ਨੇ ਕਿਸਾਨਾਂ ਨੂੰ ਵਾਤਾਵਰਨ ਬਚਾਉਣ ਲਈ ਪਰਾਲੀ ਨਾ ਸਾੜ੍ਹਨ ਦੀ ਅਪੀਲ ਕੀਤੀ ਹੈ।

ਡਾ. ਸਿੰਘ ਮੁਤਾਬਕ ਖੇਤੀ ਵਿਭਾਗ ਦੀ ਜਾਗਰੂਕਤਾ ਵੈਨ 16 ਤੋਂ 31 ਅਕਤੂਬਰ ਤੱਕ ਹਰ ਜ਼ਿਲੇ ਦੇ ਹਰ ਪਿੰਡ 'ਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰੇਗੀ ਕਿ ਉਹ ਪਰਾਲੀ ਨਾ ਸਾੜਨ। ਜਾਗਰੂਕਤਾ ਲਈ ਪੰਫਲੇਟ ਹਰ ਪਿੰਡ ਅਤੇ ਘਰ ਤੱਕ ਪਹੁੰਚਾਏ ਗਏ ਹਨ। ਫਸਲ ਰਹਿੰਦ-ਖੂੰਹਦ ਸਾੜਨ ਨਾਲ ਪੈਣ ਵਾਲੇ ਖਤਰਨਾਕ ਪ੍ਰਭਾਵਾਂ ਦੇ ਬਾਰੇ 'ਚ ਵੀ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਪਰਾਲੀ ਸਾੜਨ ਨਾਲ ਹਰ ਸਾਲ ਅਕਤੂਬਰ ਅਤੇ ਨਵੰਬਰ ਦੇ ਮਹੀਨੇ 'ਚ ਧੂੰਏ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ, ਜਿਸ ਤੋਂ ਵਾਤਾਵਰਨ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ। ਪਸ਼ੂ-ਪੰਛੀ ਪ੍ਰਭਾਵਿਤ ਹੁੰਦੇ ਹਨ ਅਤੇ ਲੋਕਾਂ ਨੂੰ ਦਮੇ ਵਰਗੀਆਂ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਥਾਂ 'ਤੇ ਪਰਾਲੀ ਸਾੜੀ ਜਾਂਦੀ ਹੈ, ਉਸ ਥਾਂ ਦੀ ਪੈਦਾਵਰ ਸ਼ਕਤੀ ਵੀ ਖਤਮ ਹੋ ਜਾਂਦੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਚੋਣ ਕੰਮ 'ਚ ਲੱਗੀਆਂ ਸਾਰੀਆਂ ਟੀਮਾਂ ਨੂੰ ਇਹ ਆਦੇਸ਼ ਵੀ ਦਿੱਤੇ ਗਏ ਹਨ ਕਿ ਉਹ ਜਾਂਚ ਕਰਨ ਕਿ ਸਾਰਿਆਂ ਕੰਬਾਇਨ ਮਸ਼ੀਨਾਂ 'ਚ ਐੱਸ. ਐੱਮ. ਐੱਸ (ਸਟ੍ਰਾ ਮੈਨੇਜਮੈਂਟ ਸਿਸਟਮ) ਲੱਗਾ ਹੋਇਆ ਹੈ ਜਾਂ ਨਹੀਂ, ਕਿਉਂਕਿ ਕੋਈ ਵੀ ਕੰਬਾਇਨ ਬਿਨਾਂ ਐਸ. ਐੱਮ. ਐੱਸ. ਸਿਸਟਮ ਦੇ ਨਹੀਂ ਚੱਲਣੀ ਚਾਹੀਦੀ ਹੈ ਜੇਕਰ ਕੋਈ ਕੰਬਾਇਨ ਅਜਿਹੀ ਮਿਲ ਜਾਂਦੀ ਹੈ ਤਾਂ ਉਸ ਦੇ ਮਾਲਕ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਾਰਿਆਂ ਸਰਪੰਚਾਂ, ਪੰਚਾਂ ਅਤੇ ਨੰਬਰਦਾਰਾਂ ਨੂੰ ਵੀ ਆਦੇਸ਼ ਦਿੱਤੇ ਗਏ ਹਨ ਕਿ ਕਦੀ ਵੀ ਕੋਈ ਕਿਸਾਨ ਪਰਾਲੀ ਸਾੜੇ ਤਾਂ ਤਰੁੰਤ ਇਸ ਦੀ ਜਾਣਕਾਰੀ ਜ਼ਿਲਾ ਪ੍ਰਸ਼ਾਸਨ ਨੂੰ ਦੇਵੇ।


Iqbalkaur

Content Editor

Related News