ਤਾਮਿਲਨਾਡੂ ਚੋਣਾਂ ਤੋਂ ਪਹਿਲਾਂ ਸ਼ਸ਼ੀਕਲਾ ਨੇ ਰਾਜਨੀਤੀ ਤੋਂ ਲਿਆ ਸੰਨਿਆਸ
Thursday, Mar 04, 2021 - 09:59 AM (IST)
ਚੇੰਨਈ : ਤਾਮਿਲਨਾਡੂ ਵਿੱਚ ਅਗਲੇ ਮਹੀਨੇ ਵਿਧਾਨਸਭਾ ਦੀਆਂ ਚੋਣਾਂ ਹਨ, ਜਿਸ ਵਜ੍ਹਾ ਨਾਲ ਉੱਥੇ ਰਾਜਨੀਤਕ ਸਰਗਰਮੀਆਂ ਤੇਜ਼ ਹਨ। ਇਸ ਦੌਰਾਨ ਬੁੱਧਵਾਰ ਨੂੰ ਰਾਜ ਦੇ ਰਾਜਨੀਤਕ ਗਲਿਆਰਿਆਂ ਵਿੱਚ ਉਦੋਂ ਖਲਬਲੀ ਮੱਚ ਗਈ, ਜਦੋਂ ਵੀ.ਕੇ. ਸ਼ਸ਼ੀਕਲਾ ਨੇ ਅਚਾਨਕ ਰਾਜਨੀਤੀ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ। ਉਹ ਹਾਲ ਹੀ ਵਿੱਚ ਜੇਲ੍ਹ ਤੋਂ ਰਿਹਾਅ ਹੋਈ ਸਨ। ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਜੇ. ਜੈਲਲਿਤਾ ਦੀ ਸਭ ਤੋਂ ਕਰੀਬੀ ਮੰਨਿਆ ਜਾਂਦਾ ਸੀ। ਉਨ੍ਹਾਂ ਦੀ ਰਿਹਾਈ ਤੋਂ ਬਾਅਦ ਚੋਣ ਲੜਨ ਦੀਆਂ ਖ਼ਬਰਾਂ ਆ ਰਹੀਆਂ ਸਨ, ਪਰ ਹੁਣ ਉਨ੍ਹਾਂ ਦੇ ਸੰਨਿਆਸ ਨੇ ਸਾਰਿਆਂ ਦੀਆਂ ਅਟਕਲਾਂ 'ਤੇ ਰੋਕ ਲਗਾ ਦਿੱਤਾ।
ਸੰਨਿਆਸ ਤੋਂ ਬਾਅਦ ਸ਼ਸ਼ੀਕਲਾ ਨੇ ਇੱਕ ਬਿਆਨ ਜਾਰੀ ਕਰ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਸੱਤਾ ਜਾਂ ਅਹੁਦੇ ਦੀ ਲਾਲਸਾ ਨਹੀਂ ਸੀ। ਉਹ ਹਮੇਸ਼ਾ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਰਹੇਗੀ। ਇਸ ਤੋਂ ਇਲਾਵਾ ਅੰਮਾ (ਜੈਲਲਿਤਾ) ਦੇ ਦਿਖਾਏ ਰਾਹ 'ਤੇ ਚੱਲਣਗੀ। ਉਨ੍ਹਾਂ ਨੇ AIADMK ਕਰਮਚਾਰੀਆਂ ਨੂੰ ਵੀ ਖਾਸ ਅਪੀਲ ਕੀਤੀ ਹੈ। ਸ਼ਸ਼ੀਕਲਾ ਨੇ ਕਿਹਾ ਕਿ ਸਾਰਿਆਂ ਨੂੰ ਅਗਲੀਆਂ ਤਾਮਿਲਨਾਡੂ ਚੋਣਾਂ ਵਿੱਚ ਇੱਕਜੁਟ ਰਹਿਣਾ ਹੈ। ਨਾਲ ਹੀ ਇਹ ਯਕੀਨੀ ਕਰਣਾ ਹੈ ਕਿ ਰਾਜ ਵਿੱਚ ਐੱਮ.ਜੀ.ਆਰ. ਦਾ ਸ਼ਾਸਨ ਜਾਰੀ ਰਹੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।