ਦੇਸ਼ ਦਾ ਨੰਬਰ ਵਨ ਸ਼ਹਿਰ ਬਣਿਆ ਸਾਰਣੀ
Sunday, Apr 15, 2018 - 01:46 AM (IST)
ਬੈਤੂਲ— ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ ਵਿਚ ਸਥਿਤ ਸਾਰਣੀ ਨੂੰ ਸ਼ਹਿਰ ਤੋਂ ਕੱਢਣ ਵਾਲੇ ਵੇਸਟ (ਗਿੱਲੇ ਕੂੜੇ) ਤੋਂ ਖਾਦ ਬਣਾ ਕੇ ਵਧੀਆ ਵਰਤੋਂ ਕੀਤੇ ਜਾਣ ਵਜੋਂ ਦੇਸ਼ ਵਿਚ ਨੰਬਰ ਵਨ ਹੋਣ ਦਾ ਪੁਰਸਕਾਰ ਮਿਲਿਆ ਹੈ। ਅਧਿਕਾਰਕ ਜਾਣਕਾਰੀ ਮੁਤਾਬਕ ਇੰਦੌਰ ਵਿਚ 9 ਤੋਂ 12 ਅਪ੍ਰੈਲ ਤਕ ਆਯੋਜਿਤ 8ਵੇਂ ਰਿਜਨਲ 3-ਆਰ ਫੋਰਮ ਇਨ ਏਸ਼ੀਆ ਐਂਡ ਪੈਸੇਫਿਕ 'ਚ 40 ਦੇਸ਼ਾਂ ਦੇ ਪ੍ਰਤੀਨਿਧੀਆਂ ਦਰਮਿਆਨ ਸ਼ੋਭਾਪੁਰ ਕਾਲੋਨੀ ਦੀ ਗ੍ਰਾਮ ਭਾਰਤੀ ਮਹਿਲਾ ਮੰਡਲ ਨਾਲ ਸਨਮਾਨਿਤ ਕੀਤਾ। ਸ਼ਹਿਰ ਵਿਚ ਨਗਰ ਪਾਲਿਕਾ ਅਤੇ ਗ੍ਰਾਮ ਭਾਰਤੀ ਮਹਿਲਾ ਮੰਡਲ ਨੇ ਮਿਲ ਕੇ ਕੂੜਾ ਪ੍ਰਬੰਧਨ ਦੇ ਤਹਿਤ ਜੈਵਿਕ ਖਾਦ ਦਾ ਨਿਰਮਾਣ ਕਰ ਕੇ ਇਹ ਕਾਮਨਾਮਾ ਕਰ ਦਿਖਾਇਆ। ਗ੍ਰਾਮ ਭਾਰਤੀ ਮਹਿਲਾ ਮੰਡਲ ਨੇ ਸਵੱਛ ਭਾਰਤ ਮਿਸ਼ਨ ਦੇ ਤਹਿਤ ਕੀਤੀਆਂ ਗਤੀਵਿਧੀਆਂ ਦੇ ਸਬੰਧ ਵਿਚ ਸਿਟੀ ਲੇਬਲ ਕੈਟੇਗਰੀ ਵਿਚ ਏਸ਼ੀਆ ਮਹਾਦੀਪ ਵਿਚ ਆਉਣ ਵਾਲੇ 40 ਦੇਸ਼ਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ।