DSGPC ਦੇ ਸਾਬਕਾ ਪ੍ਰਧਾਨ ਸਰਨਾ ਨੇ ਗੁਰਮੀਤ ਰਾਮ ਰਹੀਮ ਦੇ ਪੈਰੋਲ ''ਤੇ ਜਤਾਈ ਹੈਰਾਨੀ
Sunday, May 23, 2021 - 02:45 AM (IST)
ਨਵੀਂ ਦਿੱਲੀ - ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਬਲਾਤਕਾਰ ਅਤੇ ਖੂਨ ਦੇ ਦੋਸ਼ਾਂ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ ਪਰ ਪਿਛਲੀ 17 ਮਈ ਨੂੰ ਦਾਖਲ ਪਟੀਸ਼ਨ ਦੇ ਆਧਾਰ 'ਤੇ ਉਸ ਨੂੰ ਪੈਰੋਲ ਮਿਲੀ ਹੈ। ਇਸ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਵਲੋਂ ਤੀਖ਼ੀ ਪ੍ਰਕਿਰਿਆ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਕੋਰੋਨਾ ਨਾਲ 682 ਹੋਰ ਲੋਕਾਂ ਦੀ ਮੌਤ, 26 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ
ਇਸ ਕ੍ਰਮ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਡੇਰਾ ਸੱਚਾ ਸੌਦੇ ਦੇ ਪੈਰੋਲ ਨੂੰ ਸੁਣਕੇ ਕਾਫ਼ੀ ਹੈਰਾਨੀ ਜਤਾਈ ਅਤੇ ਦੱਸਿਆ ਕਿ ਜੇਕਰ ਇੰਨੇ ਗੰਭੀਰ ਕੇਸਾਂ ਵਿੱਚ ਸ਼ਾਮਲ ਹੋਣ ਦੇ ਬਾਵਜੂਦ ਵੀ, ਜੇਕਰ ਰਾਮ ਰਹੀਮ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਪੋਟਾ ਅਤੇ ਟਾਡਾ ਦੇ ਤਹਿਤ ਸਜ਼ਾ ਪੂਰੀ ਕਰ ਚੁੱਕੇ ਰਾਜਨੀਤਕ ਬੰਦੀ ਸਰਦਾਰ ਜਗਤਾਰ ਸਿੰਘ ਹਵਾਰਾ ਅਤੇ ਜੱਥੇਦਾਰ ਬਲਦੇਵ ਸਿੰਘ ਰਾਜੋਆਣਾ ਨੂੰ ਰਿਹਾਈ ਕਿਉਂ ਨਹੀ ਮਿਲ ਸਕਦੀ?
ਇਹ ਵੀ ਪੜ੍ਹੋ- 2-3 ਹਫਤੇ ਤੱਕ ਇੱਕ ਹੀ ਮਾਸਕ ਲਗਾਉਣ ਨਾਲ ਹੋ ਸਕਦੈ ਬਲੈਕ ਫੰਗਸ- AIIMS ਡਾਕਟਰ
ਸੋਸ਼ਲ ਮੀਡੀਆ 'ਤੇ ਜਾਰੀ ਬਿਆਨ ਵਿੱਚ ਸਰਨਾ ਨੇ ਦੱਸਿਆ ਕਿ, ਸਿੱਖ ਸਮੁਦਾਏ ਨੇ ਦੇਸ਼ ਦੇ ਹਰ ਮੁਸੀਬਤ ਵਿੱਚ ਮਜ਼ਬੂਤੀ ਨਾਲ ਸਾਥ ਦਿੱਤਾ ਹੈ। ਉਹ ਭਾਵੇਂ ਲੜਾਈ, ਐਮਰਜੈਂਸੀ ਜਾਂ ਮਹਾਮਾਰੀ ਹੋਵੇ। ਅਸੀਂ ਨਿ:ਸਵਾਰਥ ਭਾਵ ਨਾਲ ਦੇਸ਼ ਦੀ ਸੇਵਾ ਕੀਤੀ ਹੈ। ਰਾਜਨੀਤਕ ਬੰਦੀ ਦੇ ਸ਼ਿਕਾਰ ਰਾਜੋਆਣਾ ਅਤੇ ਹਵਾਰਾ ਜੀ ਜਿਨ੍ਹਾਂ ਨੇ ਆਪਣੀ ਪ੍ਰਕਿਰਿਆ ਪੂਰੀ ਵੀ ਕਰ ਲਈ ਹੈ। ਉਨ੍ਹਾਂ ਨੂੰ ਰਿਹਾ ਕਿਉਂ ਨਹੀ ਕੀਤਾ ਜਾ ਰਿਹਾ?
ਦਿੱਲੀ ਸਿੱਖ ਗੁਰਦੁਆਰਾ ਪ੍ਰਬਧੰਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਗ੍ਰਹਿ ਮੰਤਰਾਲਾ ਨੂੰ ਬੇਨਤੀ ਕਰਦੇ ਹੋਏ ਲੰਬਿਤ ਕੇਸਾਂ 'ਤੇ ਮੁੜ ਵਿਚਾਰ ਕਰਣ ਦੀ ਪਟੀਸ਼ਨ ਵੀ ਭੇਜੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।