ਸਪਨਾ ਚੌਧਰੀ ਦਾ ਫੁੱਟਿਆ ਕੇਜਰੀਵਾਲ ਸਰਕਾਰ ’ਤੇ ਗੁੱਸਾ, ਪੁੱਛਿਆ– ‘ਕੀ ਵਿਆਹਾਂ ’ਚ ਹੀ ਫੈਲਦਾ ਹੈ ਕੋਰੋਨਾ?’

11/24/2020 2:32:00 PM

ਜਲੰਧਰ (ਬਿਊਰੋ)– ਦਿੱਲੀ ’ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਆਹਾਂ ’ਚ 50 ਲੋਕਾਂ ਦੀ ਲਿਮਟ ਕਰ ਦਿੱਤੀ ਹੈ। ਅਰਵਿੰਦ ਕੇਜਰੀਵਾਲ ਦੇ ਇਸ ਫੈਸਲੇ ’ਤੇ ਸਪਨਾ ਚੌਧਰੀ ਨੇ ਸਵਾਲ ਚੁੱਕੇ ਹਨ। ਅਸਲ ’ਚ ਸਪਨਾ ਹਾਲ ਹੀ ’ਚ ਇੰਸਟਾਗ੍ਰਾਮ ’ਤੇ ਲਾਈਵ ਹੋਈ ਸੀ। ਇਸ ਦੌਰਾਨ ਸਪਨਾ ਨੇ ਸਵਾਲ ਪੁੱਛਿਆ ਕਿ ਕੀ ਵਿਆਹਾਂ ’ਚ ਹੀ ਕੋਰੋਨਾ ਫੈਲ ਰਿਹਾ ਹੈ?

ਇਹ ਖ਼ਬਰ ਵੀ ਪੜ੍ਹੋ : ਹਨੀਮੂਨ ਤੋਂ ਬਾਅਦ ਕੰਮ ’ਤੇ ਵਾਪਸ ਪੁੱਜੀ ਨੇਹਾ ਕੱਕੜ, ਜੱਜ ਹਿਮੇਸ਼ ਰੇਸ਼ਮੀਆ ਨੇ ਦਿੱਤਾ ਅਜੀਬ ਤੋਹਫ਼ਾ

ਕੇਜਰੀਵਾਲ ਦੇ ਅਕਸ਼ਰਧਾਮ ਸ਼ੋਅ ’ਤੇ ਬੋਲੀ ਸਪਨਾ
ਸਪਨਾ ਨੇ ਕਿਹਾ, ‘ਮੈਂ ਕੇਜਰੀਵਾਲ ਜੀ ਕੋਲੋਂ ਇਕ ਗੱਲ ਪੁੱਛਣੀ ਹੈ। ਤੁਸੀਂ ਦੀਵਾਲੀ ਮੌਕੇ ਅਕਸ਼ਰਧਾਮ ’ਤੇ ਸ਼ੋਅ ਕੀਤਾ ਸੀ, ਜਿਸ ’ਚ ਹਜ਼ਾਰਾਂ ਦੀ ਗਿਣਤੀ ’ਚ ਭੀੜ ਇਕੱਠੀ ਹੋਈ ਸੀ ਤੇ ਉਥੇ 100 ਤੋਂ ਜ਼ਿਆਦਾ ਕਲਾਕਾਰ ਸਨ। ਕੇਜਰੀਵਾਲ ਜੀ ਉਦੋਂ ਕੀ ਕੋਰੋਨਾ ਨਹੀਂ ਫੈਲਿਆ। ਬੱਸ ਸਟੈਂਡ ’ਤੇ ਕੋਰੋਨਾ ਨਹੀਂ ਫੈਲਦਾ? ਮਾਰਕੀਟ ’ਚ ਕੋਰੋਨਾ ਨਹੀਂ ਫੈਲਦਾ? ਸਿਰਫ ਵਿਆਹ ’ਚ ਕੋਰੋਨਾ ਕਿਵੇਂ ਫੈਲ ਸਕਦਾ ਹੈ?

 
 
 
 
 
 
 
 
 
 
 
 
 
 
 
 

A post shared by Sapna Choudhary (@itssapnachoudhary)

ਵਿਆਹਾਂ ਕਰਕੇ ਮਿਲਦਾ ਹੈ ਸਾਨੂੰ ਰੁਜ਼ਗਾਰ
ਸਪਨਾ ਨੇ ਕਿਹਾ, ‘ਤੁਹਾਨੂੰ ਨਹੀਂ ਪਤਾ ਕਿ ਵਿਆਹ ’ਚ ਕਿੰਨੇ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਸਾਡੇ ਵਰਗੇ ਮਿਡਲ ਕਲਾਸ ਵਾਲੇ ਕਿਥੇ ਜਾਣਗੇ। ਸਾਨੂੰ ਵਿਆਹਾਂ ਰਾਹੀਂ ਕੰਮ ਮਿਲਦਾ ਹੈ ਪਰ ਸਿਰਫ ਵਿਆਹਾਂ ’ਚ ਕੋਰੋਨਾ ਫੈਲ ਰਿਹਾ ਹੈ ਤੇ ਤੁਹਾਡਾ ਅਜਿਹਾ ਮੰਨਣਾ ਹੈ। ਤੁਸੀਂ ਜਵਾਬ ਤਾਂ ਦਿਓ?’

ਇਹ ਖ਼ਬਰ ਵੀ ਪੜ੍ਹੋ : ਭਾਰਤੀ ਸਿੰਘ ਦਾ ਮਖੌਲ ਬਣਾਉਣ ਵਾਲਿਆਂ ’ਤੇ ਫੁੱਟਿਆ ਇਸ ਮਸ਼ਹੂਰ ਟੀ. ਵੀ. ਅਦਾਕਾਰ ਦਾ ਗੁੱਸਾ

ਆਪਣੀ ਟੀਮ ਲਈ ਅੱਗੇ ਵੀ ਕੰਮ ਕਰਦੀ ਰਹੇਗੀ ਸਪਨਾ
ਸਪਨਾ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਉਹ ਕੁਝ ਮਹੀਨਿਆਂ ਲਈ ਬ੍ਰੇਕ’ਤੇ ਸੀ ਪਰ ਹੁਣ ਉਹ ਵਾਪਸ ਆ ਗਈ ਹੈ। ਉਸ ਨੇ ਕਿਹਾ, ‘ਮੈਂ ਹੁਣ ਵੀ ਕੰਮ ਕਰਾਂਗੀ ਕਿਉਂਕਿ ਮੇਰੇ ਸ਼ੋਅਜ਼ ਰਾਹੀਂ ਕਈ ਲੋਕਾਂ ਦਾ ਘਰ ਚੱਲਦਾ ਹੈ ਤੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਕਰਕੇ ਕਿਸੇ ਨੂੰ ਕੋਈ ਮੁਸ਼ਕਿਲ ਹੋਵੇ।’


Rahul Singh

Content Editor

Related News