ਨਾਰਾਜ਼ ਮਨਸੇ ਆਗੂ ਸੰਤੋਸ਼ ਧੂਰੀ ਭਾਜਪਾ ’ਚ ਸ਼ਾਮਲ

Tuesday, Jan 06, 2026 - 10:45 PM (IST)

ਨਾਰਾਜ਼ ਮਨਸੇ ਆਗੂ ਸੰਤੋਸ਼ ਧੂਰੀ ਭਾਜਪਾ ’ਚ ਸ਼ਾਮਲ

ਮੁੰਬਈ, (ਭਾਸ਼ਾ)- ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਨਾਰਾਜ਼ ਆਗੂ ਸੰਤੋਸ਼ ਧੂਰੀ ਮੰਗਲਵਾਰ ਭਾਜਪਾ ’ਚ ਸ਼ਾਮਲ ਹੋ ਗਏ।

ਉਨ੍ਹਾਂ ਦਾਅਵਾ ਕੀਤਾ ਕਿ ਰਾਜ ਠਾਕਰੇ ਦੀ ਅਗਵਾਈ ਵਾਲੀ ਮਨਸੇ ਨੇ ਮੁੰਬਈ ਨਗਰ ਨਿਗਮ ਦੀਆਂ ਚੋਣਾਂ ਲਈ ਸੀਟ-ਵੰਡ ਪ੍ਰਬੰਧਨ ’ਚ ਆਪਣੇ ਹੀ ਵਫ਼ਾਦਾਰਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਆਪਣੇ ਵਾਰਡ ਸ਼ਿਵ ਸੈਨਾ (ਊਧਵ) ਨੂੰ ਸੌਂਪ ਦਿੱਤੇ।

ਧੂਰੀ ਮਾਹਿਮ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 194 ਤੋਂ ਮਨਸੇ ਦੀ ਟਿਕਟ ਲਈ ਮਜ਼ਬੂਤ ​​ਦਾਅਵੇਦਾਰ ਸੀ ਪਰ ਇਹ ਸੀਟ ਸ਼ਿਵ ਸੈਨਾ (ਊਧਵ) ਨੂੰ ਦੇ ਦਿੱਤੀ ਗਈ, ਜਿਸ ਨੇ 15 ਜਨਵਰੀ ਨੂੰ ਹੋਣ ਵਾਲੀਆਂ ਬ੍ਰਿਹਨਮੁੰਬਈ ਨਗਰ ਨਿਗਮ ਚੋਣਾਂ ਲਈ ਮਨਸੇ ਨਾਲ ਗੱਠਜੋੜ ਕੀਤਾ ਹੈ।


author

Rakesh

Content Editor

Related News