ਸੰਜੇ ਨੇ ਸ਼ੇਅਰ ਕੀਤਾ ''ਬਾਰਾਤੀ'' ਡਾਂਸ ਦਾ ਪੁਰਾਣਾ ਵੀਡੀਓ, ਹੋ ਰਿਹਾ ਹੈ ਵਾਇਰਲ

Monday, Apr 27, 2020 - 02:30 AM (IST)

ਸੰਜੇ ਨੇ ਸ਼ੇਅਰ ਕੀਤਾ ''ਬਾਰਾਤੀ'' ਡਾਂਸ ਦਾ ਪੁਰਾਣਾ ਵੀਡੀਓ, ਹੋ ਰਿਹਾ ਹੈ ਵਾਇਰਲ

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਸਟਾਰਸ ਵੀ ਘਰ 'ਚ ਹਨ ਤੇ ਆਪਣੀਆਂ ਤਸਵੀਰਾਂ ਤੇ ਵੀਡੀਓ ਫੈਂਸ ਦੇ ਨਾਲ ਸ਼ੇਅਰ ਕਰ ਰਹੇ ਹਨ। ਹੁਣ ਬਾਲੀਵੁੱਡ ਅਭਿਨੇਤਾ ਸੰਜੇ ਮਿਸ਼ਰਾ ਦਾ ਨਾਂ ਵੀ ਇਸ ਲਿਸਟ 'ਚ ਜੁੜ ਗਿਆ ਹੈ। ਸੰਜੇ ਮਿਸ਼ਰਾ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ। ਉਸਦੀ ਇਹ ਵੀਡੀਓ ਉਸਦੀ ਐਕਟਿੰਗ ਦੀ ਤਰ੍ਹਾਂ ਹੀ ਬਿਲਕੁਲ ਅਲੱਗ ਹੈ। ਸੰਜੇ ਮਿਸ਼ਰਾ ਨੇ ਇਕ ਛੋਟਾ ਕਲਿੱਪ ਸ਼ੇਅਰ ਕੀਤਾ ਹੈ। ਇਹ ਕਿਸੇ ਵਿਆਹ ਦੀ ਵੀਡੀਓ ਹੈ ਤੇ ਸੰਜੇ ਮਿਸ਼ਰਾ ਇਸ 'ਚ ਬਹੁਤ ਨੌਜਵਾਨ ਨਜ਼ਰ ਆ ਰਹੇ ਹਨ। ਸੰਜੇ ਮਿਸ਼ਰਾ ਨੇ ਇਸ ਵੀਡੀਓ ਦੇ ਆਖਰ 'ਚ ਆਪਣਾ ਨਵਾਂ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੰਜੇ ਮਿਸ਼ਰਾ ਨੇ ਲਿਖਿਆ 'ਉਦੋਂ ਵੀ ਨੱਚਦੇ ਸੀ ਹੁਣ ਵੀ ਨੱਚਦੇ ਹਾਂ। ਹੁਣ ਸਿਰਫ ਚਾਲ ਬਦਲ ਗਈ ਹੈ।'


ਸੰਜੇ ਮਿਸ਼ਰਾ ਚਰਚਾ ਤੋਂ ਹਟਕੇ ਰਹਿਣ ਵਾਲੇ ਅਭਿਨੇਤਾ ਹਨ ਪਰ ਉਨ੍ਹਾਂ ਨੇ ਆਪਣੀ ਐਕਟਿੰਗ ਨਾਲ ਹਰ ਵਾਰ ਸਾਬਤ ਕੀਤਾ ਹੈ ਕਿ ਅਭਿਨੇਤਾ ਦਾ ਅਸਲੀ ਉਦੇਸ਼ ਦਰਸ਼ਕਾਂ ਦਾ ਮਨੋਰੰਜਨ ਕਰਨਾ ਹੁੰਦਾ ਹੈ। ਸੰਜੇ ਮਿਸ਼ਰਾ ਹਾਲ ਹੀ 'ਚ ਫਿਲਮ ਕਾਮਯਾਬ 'ਚ ਨਜ਼ਰ ਆਏ ਸਨ। ਫਿਲਮ ਨੂੰ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੇ ਤਿਆਰ ਕੀਤਾ ਸੀ।


author

Gurdeep Singh

Content Editor

Related News