ਸੰਜੇ ਰਾਊਤ ਨੇ ਕੀਤੀ ਟਿੱਪਣੀ : ਮੋਦੀ ਇਨਸਾਨ ਨਹੀਂ ਭਗਵਾਨ ਵਿਸ਼ਣੂ ਦੇ 13ਵੇਂ ਅਵਤਾਰ ਹਨ
Sunday, Jan 12, 2025 - 11:12 AM (IST)
ਨਾਗਪੁਰ- ਸ਼ਿਵ ਸੈਨਾ (ਉਬਾਠਾ) ਦੇ ਨੇਤਾ ਸੰਜੇ ਰਾਊਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਹ (ਮੋਦੀ) ਭਗਵਾਨ ਹਨ। ਮੈਂ ਉਨ੍ਹਾਂ ਨੂੰ ਇਨਸਾਨ ਨਹੀਂ ਮੰਨਦਾ। ਭਗਵਾਨ ਤਾਂ ਭਗਵਾਨ ਹੁੰਦਾ ਹੈ। ਜੇਕਰ ਕੋਈ ਖੁਦ ਨੂੰ ਅਵਤਾਰ ਐਲਾਨ ਕਰਦਾ ਹੈ ਤਾਂ ਉਹ ਇਨਸਾਨ ਕਿਵੇਂ ਹੋ ਸਕਦਾ ਹੈ? ਉਹ ਵਿਸ਼ਣੂ ਦੇ 13ਵੇਂ ਅਵਤਾਰ ਹਨ। ਭਗਵਾਨ ਮੰਨਿਆ ਜਾਣ ਵਾਲਾ ਕੋਈ ਵਿਅਕਤੀ ਜੇਕਰ ਇਹ ਕਹਿੰਦਾ ਹੈ ਕਿ ਉਹ ਇਨਸਾਨ ਹੈ ਤਾਂ ਕੁਝ ਗੜਬੜ ਹੈ। ਇਸ ਵਿਚ ਕੈਮੀਕਲ ਲੋਚਾ ਹੈ।
ਇਹ ਵੀ ਪੜ੍ਹੋ : ਮੁੜ ਵਧੀਆਂ ਸਕੂਲਾਂ ਦੀਆਂ ਛੁੱਟੀਆਂ, ਇੰਨੇ ਦਿਨ ਹੋਰ ਬੰਦ ਰਹਿਣਗੇ ਸਕੂਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਹਿਲੇ ਪਾਡਕਾਸਟ ਦੌਰਾਨ ਕੀਤੀ ਗਈ ਟਿੱਪਣੀ ‘ਉਹ ਇਨਸਾਨ ਹਨ ਅਤੇ ਗਲਤੀਆਂ ਕਰ ਸਕਦੇ ਹਨ’ ਬਾਰੇ ਪੁੱਛੇ ਗਏ ਸਵਾਲ ’ਤੇ ਰਾਊਤ ਨੇ ਇਹ ਟਿੱਪਣੀ ਕੀਤੀ। ਇਸ ਦੌਰਾਨ ਸੰਜੇ ਰਾਊਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਉਂਦੀਆਂ ਲੋਕਲ ਬਾਡੀਜ਼ ਚੋਣਾਂ ਇਕੱਲੇ ਲੜੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਗੱਠਜੋੜ ‘ਇੰਡੀਆ’ ਅਤੇ ਮਹਾ ਵਿਕਾਸ ਅਘਾੜੀ (ਐੱਮ. ਵੀ. ਏ.) ਗੱਠਜੋੜ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲਈ ਹੈ। ਰਾਊਤ ਨੇ ਕਿਹਾ ਕਿ ਗੱਠਜੋੜ ਵਿਚ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਨੂੰ ਮੌਕੇ ਨਹੀਂ ਮਿਲਦੇ ਅਤੇ ਇਸ ਨਾਲ ਸੰਗਠਨਾਤਮਕ ਵਿਕਾਸ ਵਿਚ ਰੁਕਾਵਟ ਆਉਂਦੀ ਹੈ। ਅਸੀਂ ਆਪਣੇ ਦਮ ’ਤੇ ਮੁੰਬਈ, ਠਾਣੇ, ਨਾਗਪੁਰ ਅਤੇ ਹੋਰ ਨਗਰ ਨਿਗਮਾਂ, ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤਾਂ ਦੀਆਂ ਚੋਣਾਂ ਲੜਾਂਗੇ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8