ਫਾਰੂਖ ਹੋਵੇ ਜਾਂ ਮਹਿਬੂਬਾ, ਚੀਨ ਦੀ ਮਦਦ ਨਾਲ ਭਾਰਤ ਨੂੰ ਚੁਣੌਤੀ ਦਿੱਤੀ ਤਾਂ ਭੇਜੇ ਜਾਣ ਜੇਲ : ਸੰਜੇ ਰਾਊਤ

Saturday, Oct 31, 2020 - 05:35 PM (IST)

ਫਾਰੂਖ ਹੋਵੇ ਜਾਂ ਮਹਿਬੂਬਾ, ਚੀਨ ਦੀ ਮਦਦ ਨਾਲ ਭਾਰਤ ਨੂੰ ਚੁਣੌਤੀ ਦਿੱਤੀ ਤਾਂ ਭੇਜੇ ਜਾਣ ਜੇਲ : ਸੰਜੇ ਰਾਊਤ

ਪੁਣੇ- ਸ਼ਿਵ ਸੈਨਾ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਖ ਅਬਦੁੱਲਾ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮੁਖੀ ਮਹਿਬੂਬਾ ਮੁਫ਼ਤੀ ਦੇ ਬਿਆਨ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ। ਸ਼ਿਵ ਸੈਨਾ ਨੇ ਕਿਹਾ ਕਿ ਜੇਕਰ ਸੰਵਿਧਾਨ ਨੂੰ ਚੁਣੌਤੀ ਦੇਣ ਲਈ ਕੋਈ ਚੀਨ ਦੀ ਮਦਦ ਲੈਣ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਜੇਲ ਭੇਜਿਆ ਜਾਣਾ ਚਾਹੀਦਾ। ਮਹਿਬੂਬਾ ਦੀ ਧਾਰਾ 370 ਦੇ ਬਿਆਨ 'ਤੇ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਵੇਂ ਫਾਰੂਖ ਅਬਦੁੱਲਾ ਹੋਵੇ ਜਾਂ ਮਹਿਬੂਬਾ ਮੁਫ਼ਤੀ, ਜੇਕਰ ਕੋਈ ਭਾਰਤ ਦੇ ਸੰਵਿਧਾਨ ਨੂੰ ਚੁਣੌਤੀ ਦੇਣ ਲਈ ਚੀਨ ਦੀ ਮਦਦ ਲੈਣ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਕੇ 10 ਸਾਲ ਲਈ ਅੰਡਮਾਨ ਭੇਜਿਆ ਜਾਣਾ ਚਾਹੀਦਾ। ਉਹ ਕਿਵੇਂ ਆਜ਼ਾਦ ਘੁੰਮ ਰਹੇ ਹਨ।

ਇਹ ਵੀ ਪੜ੍ਹੋ : ਪਟਾਕੇ 'ਤੇ ਗਿਲਾਸ ਰੱਖ ਕੇ ਚਲਾਉਣ ਨਾਲ ਬੱਚੇ ਦੀ ਮੌਤ, ਸਰੀਰ 'ਚ ਵੜੇ ਸਟੀਲ ਦੇ ਟੁੱਕੜੇ

ਸ਼ਿਵ ਸੈਨਾ ਦੇ ਰਾਜ ਸਭਾ ਸੰਸਦ ਮੈਂਬਰ ਸੰਜੇ ਰਾਊਤ ਨੇ ਸ਼ਨੀਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਦੀ ਰਾਜਨੀਤੀ ਪੁਣੇ ਤੋਂ ਹੁੰਦੀ ਹੈ। ਬਾਲ ਠਾਕਰੇ ਜਦੋਂ ਤੱਕ ਸਨ, ਉਦੋਂ ਤੱਕ ਮੁੰਬਈ ਤੋਂ ਹੁੰਦੀ ਸੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਆਫ਼ਤ 'ਚ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ 'ਚ ਬਹੁਤ ਚੰਗਾ ਕੰਮ ਹੋਇਆ ਹੈ। ਕੋਰੋਨਾ ਹੁਣ ਕਾਬੂ 'ਚ ਹੈ। ਸੰਜੇ ਰਾਊਤ ਨੇ ਕਿਹਾ ਕਿ ਬਿਹਾਰ 'ਚ ਚੋਣ ਦੌਰਾਨ ਕੀ ਚੱਲ ਰਿਹਾ ਹੈ? ਇਹ ਸਾਰਿਆਂ ਨੂੰ ਪਤਾ ਹੈ, ਫਿਰ ਵੀ ਸਾਰਿਆਂ ਨੂੰ ਲੱਗਦਾ ਹੈ ਕਿ ਚੋਣ ਪਾਰਦਰਸ਼ਕ ਹੋਣਗੀਆਂ। ਤੇਜਸਵੀ ਜੇਕਰ ਬਹੁਮਤ ਨਾਲ ਬਿਹਾਰ ਦੇ ਮੁੱਖ ਮੰਤਰੀ ਬਣਦੇ ਹਨ ਤਾਂ ਇਸ 'ਚ ਹੈਰਾਨੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਪੁੱਤਾਂ ਦੇ ਗ਼ਮਾਂ 'ਚ ਰੋਂਦੀਆਂ ਮਾਂਵਾਂ, ਅੱਤਵਾਦੀਆਂ ਨੇ ਬੁਝਾਏ 2 ਪਰਿਵਾਰਾਂ ਦੇ ਇਕਲੌਤੇ ਚਿਰਾਗ


author

DIsha

Content Editor

Related News