ਟੀਵੀ ਮੈਕੇਨਿਕ ਦੀ ਧੀ ਨੇ ਪੁੱਟੀ ਵੱਡੀ ਪਲਾਂਘ, ਪਹਿਲੀ ਮੁਸਲਿਮ ਮਹਿਲਾ ਫਾਈਟਰ ਪਾਇਲਟ ਬਣੀ ਸਾਨੀਆ ਮਿਰਜ਼ਾ

Friday, Dec 23, 2022 - 02:04 PM (IST)

ਟੀਵੀ ਮੈਕੇਨਿਕ ਦੀ ਧੀ ਨੇ ਪੁੱਟੀ ਵੱਡੀ ਪਲਾਂਘ, ਪਹਿਲੀ ਮੁਸਲਿਮ ਮਹਿਲਾ ਫਾਈਟਰ ਪਾਇਲਟ ਬਣੀ ਸਾਨੀਆ ਮਿਰਜ਼ਾ

ਮਿਰਜ਼ਾਪੁਰ- ਜੇ ਹੌਸਲਾ ਬੁਲੰਦ ਹੋਵੇ ਤਾਂ ਕੋਈ ਵੀ ਮੰਜ਼ਿਲ ਮੁਸ਼ਕਲ ਨਹੀਂ ਹੁੰਦੀ ਅਤੇ ਆਪਣੇ ਸੰਘਰਸ਼ ਤੇ ਜਜ਼ਬੇ ਨਾਲ ਇਨਸਾਨ ਕੋਈ ਵੀ ਮੁਕਾਮ ਹਾਸਲ ਕਰ ਸਕਦਾ ਹੈ। ਮਿਰਜ਼ਾਪੁਰ ਦੇ ਟੀ. ਵੀ. ਮਕੈਨਿਕ ਸ਼ਾਹਿਦ ਅਲੀ ਦੀ ਬੇਟੀ ਸਾਨੀਆ ਮਿਰਜ਼ਾ ਐੱਨ. ਡੀ. ਏ. ਦੀ ਪ੍ਰੀਖਿਆ ਪਾਸ ਕਰ ਕੇ ਭਾਰਤੀ ਹਵਾਈ ਫੌਜ ’ਚ ਦੇਸ਼ ਦੀ ਪਹਿਲੀ ਮੁਸਲਿਮ ਮਹਿਲਾ ਫਾਈਟਰ ਪਾਇਲਟ ਬਣਨ ਜਾ ਰਹੀ ਹੈ। ਉਹ ਉੱਤਰ ਪ੍ਰਦੇਸ਼ ਦੀ ਪਹਿਲੀ ਔਰਤ ਹੈ, ਜਿਸ ਨੇ ਫਾਈਟਰ ਪਾਇਲਟ ’ਚ ਜਗ੍ਹਾ ਬਣਾਈ ਹੈ। ਉਹ 27 ਦਸੰਬਰ ਨੂੰ ਜੁਆਇਨਿੰਗ ਕਰੇਗੀ।

ਇਹ ਵੀ ਪੜ੍ਹੋ : ਮਸ਼ੀਨ ਨਾਲ ਕੱਟ ਕੇ ਵੱਖ ਹੋਇਆ ਔਰਤ ਦਾ ਹੱਥ, ਡਾਕਟਰਾਂ ਨੇ ਮੁੜ ਜੋੜਿਆ

ਸਾਨੀਆ ਨੇ ਦੱਸਿਆ ਕਿ ਫਾਈਟਰ ਪਾਇਲਟ ’ਚ ਔਰਤਾਂ ਦੀ ਗਿਣਤੀ ਘੱਟ ਹੈ, ਜਿਸ ਨੂੰ ਵੇਖਦਿਆਂ ਦੇਸ਼ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਅਵਨੀ ਚਤੁਰਵੇਦੀ ਤੋਂ ਪ੍ਰੇਰਿਤ ਹੋ ਕੇ ਉਸ ਨੇ ਹਾਈ ਸਕੂਲ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਹੀ ਮਨ ਬਣਾ ਲਿਆ ਸੀ ਕਿ ਉਸ ਨੇ ਫਾਈਟਰ ਪਾਇਲਟ ਬਣਨਾ ਹੈ। ਪੇਸ਼ੇ ਤੋਂ ਟੀਵੀ ਮੈਕੇਨਿਕ ਸਾਨੀਆ ਦੇ ਪਿਤਾ ਸ਼ਾਹਿਦ ਅਲੀ ਨੇ ਕਿਹਾ,''ਸਾਨੀਆ ਮਿਰਜ਼ਾ ਦੇਸ਼ ਦੀ ਪਹਿਲੀ ਫਾਈਟਰ ਪਾਇਲਟ ਅਵਨੀ ਚਤੁਰਵੇਦੀ ਨੂੰ ਆਪਣਾ ਆਦਰਸ਼ ਮੰਨਦੀ ਹੈ। ਉਹ ਸ਼ੁਰੂ ਤੋਂ ਹੀ ਉਨ੍ਹਾਂ ਵਰਗਾ ਬਣਨਾ ਚਾਹੁੰਦੀ ਸੀ। ਸਾਨੀਆ ਦੇਸ਼ ਦੀ ਦੂਜੀ ਅਜਿਹੀ ਕੁੜੀ ਹੈ, ਜਿਸ ਨੂੰ ਫਾਈਟਰ ਪਾਇਲਟ ਵਜੋਂ ਚੁਣਿਆ ਗਿਆ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News