ਸੰਗਮਾ ਨੇ ਦੂਜੀ ਵਾਰ ਚੁੱਕੀ ਮੇਘਾਲਿਆ ਦੇ CM ਵਜੋਂ ਸਹੁੰ, PM ਮੋਦੀ ਵੀ ਰਹੇ ਮੌਜੂਦ

03/07/2023 12:28:07 PM

ਸ਼ਿਲਾਂਗ- ਨੈਸ਼ਨਲ ਪੀਪੁਲਜ਼ ਪਾਰਟੀ (NPP) ਦੇ ਨੇਤਾ ਕੋਨਰਾਡ ਸੰਗਮਾ ਨੇ ਮੰਗਲਵਾਰ ਨੂੰ ਦੂਜੀ ਵਾਰ ਮੇਘਾਲਿਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੇਘਾਲਿਆ ਦੇ ਰਾਜਪਾਲ ਫਾਗੂ ਚੌਹਾਨ ਨੇ NPP ਦੇ 7 ਹੋਰ ਵਿਧਾਇਕਾਂ, ਯੂਨਾਈਟੇਡ ਡੈਮੋਕ੍ਰੇਟਿਕ ਪਾਰਟੀ (UDP) ਦੇ ਦੋ ਵਿਧਾਇਕਾਂ ਅਤੇ ਭਾਜਪਾ ਤੇ ਹਿਲ ਸਟੇਟ ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ ਦੇ ਇਕ-ਇਕ ਵਿਧਾਇਕ ਨੂੰ ਰਾਜ ਭਵਨ 'ਚ ਕੈਬਨਿਟ 'ਚ ਮੈਬਰਾਂ ਦੇ ਰੂਪ 'ਚ ਸਹੁੰ ਚੁਕਾਈ।

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਵੀ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਏ। NPP ਦੇ ਪ੍ਰਸਟੋਨ ਤਿਨਸੋਂਗ ਅਤੇ ਸਨਿਆਭਲਾਂਗ ਧਾਰ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। 

PunjabKesari

ਮੰਤਰੀਆਂ ਵਜੋਂ ਸਹੁੰ ਚੁੱਕਣ ਵਾਲਿਆਂ ਵਿਚ NPP ਦੇ ਮਾਰਕੁਇਸ ਐੱਨ ਮਾਰਕ, ਰਕਮਾ ਏ ਸੰਗਮਾ, ਅਮਪਾਰੇਨ ਲਿੰਗਦੋਹ, ਕੋਮਿੰਗੋਨ ਯਮਬਨ ਅਤੇ ਏਟੀ ਮੋਂਡਲ, ਬੀਜੇਪੀ ਦੇ ਏ.ਐਲ ਹੇਕ, ਯੂ. ਡੀ. ਪੀ ਦੇ ਪਾਲ ਲਿੰਗਦੋਹ ਅਤੇ ਕਿਰਮੇਨ ਸ਼ਾਇਲਾ ਅਤੇ ਐੱਚ. ਐੱਸ. ਪੀ. ਡੀ. ਪੀ ਦੇ ਸ਼ਾਕਲੀਅਰ ਵਰਜਾਰੀ ਸ਼ਾਮਲ ਹਨ। 


Tanu

Content Editor

Related News