ਸੰਘ ਨੇ ਪੁੱਛਿਆ- ਜਾਤੀ ਆਧਾਰਿਤ ਮਰਦਮਸ਼ੁਮਾਰੀ ਨਾਲ ਕੀ ਹੋਵੇਗਾ

12/20/2023 10:22:09 AM

ਨਾਗਪੁਰ (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਕਾਰਜਕਾਰੀ ਸ਼੍ਰੀਧਰ ਗਾਡਗੇ ਨੇ ਮੰਗਲਵਾਰ ਨੂੰ ਕਿਹਾ ਕਿ ਜਾਤੀ ਆਧਾਰਿਤ ਮਰਦਮਸ਼ੁਮਾਰੀ ਨਹੀਂ ਹੋਣੀ ਚਾਹੀਦੀ ਅਤੇ ਜਾਣਨਾ ਚਾਹਿਆ ਕਿ ਇਸ ਨਾਲ ਕੀ ਹਾਸਲ ਹੋਵੇਗਾ। ਵਿਦਰਭ ਦੇ ਸਹਿ-ਸੰਘਚਾਲਕ ਗਾਡਗੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਅਭਿਆਸ ਨਾਲ ਕੁਝ ਲੋਕਾਂ ਨੂੰ ਸਿਆਸੀ ਤੌਰ ’ਤੇ ਫਾਇਦਾ ਹੋ ਸਕਦਾ ਹੈ, ਕਿਉਂਕਿ ਇਸ ਨਾਲ ਇਹ ਡਾਟਾ ਮਿਲੇਗਾ ਕਿ ਕਿਸੇ ਨਿਸ਼ਚਤ ਜਾਤੀ ਦੀ ਆਬਾਦੀ ਕਿੰਨੀ ਹੈ, ਪਰ ਇਹ ਸਮਾਜਿਕ ਤੌਰ ’ਤੇ ਅਤੇ ਰਾਸ਼ਟਰੀ ਏਕਤਾ ਦੇ ਸੰਦਰਭ ’ਚ ਚੰਗਾ ਨਹੀਂ ਹੈ।

ਇਹ ਵੀ ਪੜ੍ਹੋ : ਸੰਸਦ ਦੀ ਘਟਨਾ 'ਤੇ ਵਿਰੋਧੀ ਦਲਾਂ ਦੇ ਬਿਆਨ ਖ਼ਤਰਨਾਕ : PM ਮੋਦੀ

ਵਰਣਨਯੋਗ ਹੈ ਕਿ ਕਾਂਗਰਸ ਦੇਸ਼ਵਿਆਪੀ ਜਾਤੀ ਮਰਦਮਸ਼ੁਮਾਰੀ ਦੇ ਹੱਕ ’ਚ ਹੈ। ਮਹਾਰਾਸ਼ਟਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਮੰਗਲਵਾਰ ਨੂੰ ਇੱਥੇ ਰੇਸ਼ਮਬਾਗ ਵਿਚ ਆਰ. ਐੱਸ. ਐੱਸ. ਸੰਸਥਾਪਕ ਕੇ. ਬੀ. ਹੈੱਡਗੇਵਾਰ ਅਤੇ ਹੋਰ ਸਰਸੰਘਚਾਲਕ ਐੱਮ. ਐੱਸ. ਗੋਲਵਲਕਰ ਦੀ ਯਾਦਗਾਰ ਦਾ ਦੌਰਾ ਕੀਤਾ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਗਾਡਗੇ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਜਾਤੀ ਆਧਾਰਿਤ ਮਰਦਮਸ਼ੁਮਾਰੀ ਨਹੀਂ ਹੋਣੀ ਚਾਹੀਦੀ, ਕਿਉਂਕਿ ਅਜਿਹਾ ਕਰਨ ਦਾ ਕੋਈ ਕਾਰਨ ਨਹੀਂ ਹੈ। ਜਾਤੀ ਆਧਾਰਿਤ ਮਰਦਮਸ਼ੁਮਾਰੀ ਕਰ ਕੇ ਅਸੀਂ ਕੀ ਹਾਸਲ ਕਰਾਂਗੇ? ਇਹ ਗਲਤ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News